The sub-inspector suspicious wife : ਜਲੰਧਰ ਵਿਖੇ ਬਾਬਾ ਦੀਪ ਸਿੰਘ ਵਿਚ ਰਹਿਣ ਵਾਲੀ ਇਕ ਔਰਤ ਦੇ ਘਰ ’ਤੇ ਥਾਣਾ ਚਾਰ ਵਿਚ ਤਾਇਨਾਤ ਐਸਆਈ ਅਰੁਣ ਕੁਮਾਰ ਦੀ ਪਤਨੀ ਨੇ ਖੂਬ ਹੰਗਾਮਾ ਕੀਤਾ। ਪਹਿਲਾਂ ਤਾਂ ਉਹ ਗੇਟ ’ਤੇ ਇੱਟਾਂ ਮਾਰਦੇ ਹੋਏ ਗਾਲ੍ਹਾਂ ਕਢਦੀ ਰਹੀ ਅਤੇ ਮੁੜ ਪਤੀ ਦੇ ਬਾਹਰ ਨਿਕਲਣ ’ਤੇ ਉਸ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਥੋਂ ਲੰਘ ਰਹੇ ਲੋਕਾਂ ਨੇ ਉਕਤ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਸਬ-ਇੰਸਪੈਕਟਰ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦਾ ਪਿਛਲੇ ਪੰਜ ਸਾਲਾਂ ਤੋਂ ਇਕ ਔਰਤ ਨਾਲ ਚੱਕਰ ਚੱਲ ਰਿਹਾ ਹੈ ਪਰ ਉਸ ਕੋਲ ਕੋਈ ਸਬੂਤ ਨਹੀਂ ਸੀ। ਮੰਗਲਵਾਰ ਨੂੰ ਉਸ ਨੂੰ ਇਸ ਔਰਤ ਦੇ ਘਰ ਬਾਰੇ ਪਤਾ ਲੱਗਣ ’ਤੇ ਜਦੋਂ ਉਹ ਉਥੇ ਪਹੁੰਚੀ ਤਾਂ ਉਸ ਦਾ ਪਤੀ ਉਸ ਦੇ ਗਰ ਅੰਦਰ ਸੀ।
ਔਰਤ ਨੇ ਦੋਸ਼ ਲਗਾਇਆ ਕਿ ਉਸ ਦੇ ਬੱਚੇ ਛੋਟੇ ਹਨ ਅਤੇ ਉਸ ਦਾ ਪਤੀ ਉਸ ਨੂੰ ਖਰਚੇ ਲਈ ਪੈਸਾ ਨਹੀਂ ਦਿੰਦਾ, ਸਗੋਂ ਤੰਗ ਕਰਦਾ ਹੈ। ਵਾਇਰਲ ਹੋਈ ਵੀਡੀਓ ਵਿਚ ਔਰਤ ਐਸਆਈ ਪਤੀ ਨੂੰ ਖੂਬ ਗਾਲ੍ਹਾਂ ਕੱਢ ਰਹੀ ਹੈ। ਉਧਰ ਇਸ ਸਬੰਧੀ ਐਸਆਈ ਅਰੁਣ ਕੁਮਾਰ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਉਸ ਦੇ ਪਰਿਵਾਰ ਨੂੰ ਅਤੇ ਉਸ ਦੀ ਬਜ਼ੁਰਗ ਮਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੀ ਹੈ ਅਤੇ ਉਸ ਨੇ ਪੈਸਿਆਂ ਦੇ ਚੱਕਰ ਵਿਚ ਉਸ ਨੇ ਘਰ ਦੀ ਰਜਿਸਟਰੀ ਤੱਕ ਗਿਰਵੀ ਰਖੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਆਪਣੀ ਪਤਨੀ ਦਾ 25 ਲੱਖ ਰੁਪਏ ਦਾ ਉਧਾਰ ਚੁੱਕਾ ਚੁੱਕੇ ਹਨ ਪਰ ਫਿਰ ਵੀ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸਬ-ਇੰਸਪੈਕਟਰ ਨੇ ਦਾਅਵਾ ਕੀਤਾ ਹੈ ਕਿ ਜਿਸ ਵਿਚ ਵਿਚ ਉਹ ਆਇਆ ਹੈ, ਇਹ ਘਰ ਜਰਮਨੀ ਰਹਿੰਦੇ ਉਸ ਦੇ ਦੋਸਤ ਦਾ ਸੀ, ਜੋ ਹੁਣ ਇਥੇ ਹੀ ਹੈ ਅਤੇ ਉਸ ਦੇ ਕਹਿਣ ’ਤੇ ਉਹ ਕੁਝ ਸਾਮਾਨ ਦੇਣ ਆਇਆ ਸੀ। ਇਸ ਹੰਗਾਮੇ ਦੇ ਚੱਲਦਿਆਂ ਏਐਸਆਈ ਕ੍ਰਿਪਾਲ ਸਿੰਘ ਵੀ ਉਥੇ ਪਹੁੰਚੇ, ਉਨ੍ਹਾਂ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ ਤੇ ਮਾਮਲੇ ਦੀ ਜਾਂਚ ਹੁਣ ਉਹ ਹੀ ਕਰਨਗੇ। ਉਧਰ ਸਬ-ਇੰਸਪੈਕਟਰ ਦੀ ਪਤਨੀ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਘਰ ਦੇ ਬਾਹਰ ਬੈਠ ਕੇ ਵੀ ਖੂਬ ਹੰਗਾਮਾ ਕੀਤਾ।