The weather changed the mood : ਫਿਲੌਰ : ਮੌਸਮ ਦੇ ਬਦਲੇ ਮਿਜਾਜ਼ ਦੇ ਚੱਲਦਿਆਂ ਫਿਲੌਰ ਵਿੱਚ ਅੱਜ ਠੰਡ ਦੀ ਪਹਿਲੀ ਧੁੰਦ ਪਈ, ਜਿਸ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਬਾਹਰ ਸੈਰ ਕਰਨ ਆਏ ਲੋਕ ਇਸ ਮੌਸਮ ਦੇ ਬਦਲੇ ਮਿਜਾਜ਼ ਨੂੰ ਦੇਖ ਕੇ ਖੁਸ਼ ਹੋ ਗਏ।
ਦੱਸਣਯੋਗ ਹੈ ਕਿ ਅੱਜ ਜਿਸ ਤਰ੍ਹਾਂ ਦੀ ਧੁੰਦ ਇਥੇ ਨਜ਼ਰ ਆਈ ਇਹ ਦਸੰਬਰ ਦੇ ਅਖੀਰ ਜਾਂ ਜਨਵਰੀ ਦੀ ਸ਼ੁਰੂਆਤ ਵਿੱਚ ਦੇਖਣ ਨੂੰ ਮਿਲਦੀ ਸੀ, ਜੋਕਿ ਨਵੰਬਰ ਵਿੱਚ ਵਿੱਚ ਹੀ ਨਜ਼ਰ ਆਈ। ਇਸ ਦੌਰਾਨ ਵਿਜ਼ੀਬਿਲਟੀ ਬਹੁਤ ਘੱਟ ਸੀ। ਪੌਣੇ ਸੱਤ ਵਜੇ ਦੇ ਕਰੀਬ ਵੀ 10-15 ਮੀਟਰ ਤੱਕ ਦੀ ਹੀ ਵਿਜ਼ੀਬਿਲਟੀ ਨਜ਼ਰ ਆ ਰਹੀ ਸੀ।
ਇਸ ਬਾਰੇ ਸੈਰ ਕਰਨ ਆਏ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਰੋਜ਼ਾਨਾ ਸੈਰ ਕਰਨ ਆਉਂਦੇ ਹਾਂ ਪਰ ਅੱਜ ਪਹਿਲੇ ਦਿਨ ਇੰਨੀ ਧੁੰਦ ਪਈ ਹੈ। ਮੌਸਮ ਬਹੁਤ ਸੁਹਾਵਣਾ ਹੈ। ਸੈਰ ਕਰਨ ਦਾ ਮੌਸਮ ਇਹੀ ਹੈ। ਇਸ ਮੌਸਮ ਵਿੱਚ ਸੈਰ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਦੌਰਾਨ ਕਈ ਲੋਕ ਧੁੰਦ ਵਿੱਚ ਸੈਰ ਕਰਦੇ ਅਤੇ ਕਸਰਤ ਕਰਦੇ ਨਜ਼ਰ ਆਏ।