The world tallest bridge : ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਰੇਲ ਪੱਟੜੀਆਂ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹ ਹੈ। ਊਧਮਪੁਰ-ਬਾਰਾਮੂਲਾ ਰੇਲਵੇ ਸੈਕਸ਼ਨ ‘ਤੇ 272 ਕਿਲੋਮੀਟਰ ਲੰਬੇ ਰੇਲ ਪਟੜੀਆਂ ਰੱਖੀਆਂ ਜਾਣੀਆਂ ਹਨ, ਜਦੋਂਕਿ 161 ਕਿਲੋਮੀਟਰ ਲੰਬੀਆਂ ਰੇਲ ਪੱਟੜੀਆਂ ਵਿਛਾਈਆਂ ਜਾ ਚੁੱਕੀਆਂ ਹਨ। ਦੂਜੇ ਖੇਤਰਾਂ ਵਿਚ ਕੰਮ ਚੱਲ ਰਿਹਾ ਹੈ। ਕੁੱਲ 37 ਬ੍ਰਿਜਾਂ ਵਿੱਚੋਂ 26 ਵੱਡੇ-ਵੱਡੇ ਅਤੇ 11 ਛੋਟੇ-ਵੱਡੇ ਪੁਲ ਹਨ। ਇਸ ਵੇਲੇ 12 ਵੱਡੇ ਪੁਲਾਂ ਅਤੇ 10 ਛੋਟੇ ਪੁੱਲਾਂ ਦੇ ਕੰਮ ਮੁਕੰਮਲ ਹੋ ਚੁੱਕੇ ਹਨ। ਬਾਕੀ ਕੰਮ ਜਾਰੀ ਹੈ। ਇਹ ਜਾਣਕਾਰੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀਆਰਐਮ ਰਾਜੇਸ਼ ਅਗਰਵਾਲ ਨੇ ਦਿੱਤੀ।
ਡੀਆਰਐਮ ਨੇ ਦੱਸਿਆ ਕਿ ਊਧਮਪੁਰ-ਕਟੜਾ 25 ਕਿਲੋਮੀਟਰ, ਕਾਜ਼ੀਗੁੰਡ-ਬਾਰਾਮੂਲਾ 118 ਕਿਲੋਮੀਟਰ ਅਤੇ ਬਨਿਹਾਲ-ਕਾਜ਼ੀਗੁੰਡ 18 ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਉੱਤੇ ਰੇਲ ਗੱਡੀਆਂ ਚੱਲ ਰਹੀਆਂ ਹਨ। ਜਦੋਂ ਕਿ 111 ਕਿਲੋਮੀਟਰ ਲੰਬੇ ਕਟੜਾ-ਬਨਿਹਾਲ ਸੈਕਸ਼ਨ ‘ਤੇ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਇਸ ਹਿੱਸ ਵਿਚ 111 ਵਿਚੋਂ 97 ਕਿਲੋਮੀਟਰ ਅਰਥਾਤ 87 ਫੀਸਦੀ ਕੰਮ ਮੁੱਖ ਤੌਰ ‘ਤੇ ਸੁਰੰਗਾਂ ਦਾ ਹੈ। ਇਸ ਹਿੱਸੇ ਵਿਚ 27 ਸੁਰੰਗਾਂ ਹਨ। ਚਨਾਬ ਨਦੀ ‘ਤੇ ਬ੍ਰਿਜ ਵਿਸ਼ਵ ਦਾ ਸਭ ਤੋਂ ਉੱਚਾ ਪੁਲ ਹੈ, ਇਸਦਾ ਕੰਮ ਚਲ ਰਿਹਾ ਹੈ।
ਦੱਸ ਦੇਈਏ ਕਿ ਚਨਾਬ ਬ੍ਰਿਜ ਦੇ 550 ਮੀਟਰ ਵਿੱਚੋਂ 516 ਮੀਟਰ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ 34 ਮੀਟਰ ਅਜੇ ਬਾਕੀ ਹਨ। ਮਾਰਚ 2021 ਤੱਕ ਇਸ ਦੇ ਪੂਰਾ ਹੋਣ ਦੀ ਉਮੀਦ ਹੈ। ਕੋਰੋਨਾ ਲੌਕਡਾਊਨ ਦੌਰਾਨ, ਰਾਮਬੰਨ ਜ਼ਿਲ੍ਹ ਵਿਚ ਬਨੀਹਲ ਖੇਤਰ ਦੇ ਨੇੜੇ ਟੀ -74 ਆਰ ਸੁਰੰਗ, ਜੋਕਿ 7.4 ਕਿਲੋਮੀਟਰ ਲੰਬੀ ਹੈ, 5 ਦਸੰਬਰ, 2020 ਅਤੇ 8.6 ਕਿਲੋਮੀਟਰ ਲੰਬੀ ਮੁੱਖ ਸੁਰੰਗ 3 ਅਕਤੂਬਰ, 2020 ਨੂੰ ਮੁਕੰਮਲ ਹੋ ਗਈ ਹੈ। ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰਾਜੈਕਟ ‘ਤੇ 11.2 ਕਿਲੋਮੀਟਰ ਲੰਬੀ ਪੀਰ ਪੰਜਾਲ ਸੁਰੰਗ ਤੋਂ ਬਾਅਦ ਇਹ ਦੂਜੀ ਸਭ ਤੋਂ ਲੰਬੀ ਸੁਰੰਗ ਹੈ। ਬਨੀਹਾਲ ਤੋਂ ਬਾਰਾਮੂਲਾ ਤੱਕ 136 ਕਿਲੋਮੀਟਰ ਰੇਲਵੇ ਲਾਈਨ ਦਾ ਬਿਜਲੀਕਰਨ ਪਹਿਲਾਂ ਹੀ ਹੋ ਚੁੱਕਾ ਹੈ। ਬਾਕੀ ਬਿਜਲੀਕਰਨ ਚੱਲ ਰਿਹਾ ਹੈ। ਬਨਿਹਾਲ-ਬਾਰਾਮੂਲਾ ਸੈਕਸ਼ਨ ‘ਤੇ ਬਿਜਲੀਕਰਨ ਦਾ ਕੰਮ ਮਾਰਚ 2022 ਤਕ ਪੂਰਾ ਹੋਣ ਦੀ ਸੰਭਾਵਨਾ ਹੈ।