There is no need to ban : ਨਵੀਂ ਦਿੱਲੀ : ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੂੰ ਕਿਹਾ ਹੈ ਕਿ ਸੂਬੇ ਵਿੱਚ ਪਟਾਕਿਆਂ ਦੀ ਵਰਤੋਂ ‘ਤੇ ਰੋਕ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਰਾਜ ਦਾ ਕੋਈ ਵੀ ਹਿੱਸਾ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਨਹੀਂ ਆਉਂਦਾ। ਇਸ ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ, ਲੁਧਿਆਣਾ, ਮੰਡੀ ਗੋਬਿੰਦਗੜ, ਪਟਿਆਲਾ, ਜਲੰਧਰ ਅਤੇ ਖੰਨਾ ਆਦਿ ਸ਼ਹਿਰਾਂ ਵਿਚ CAAQMS ਸਥਾਪਿਤ ਕੀਤੇ ਗਏ ਹਨ ਅਤੇ ਅਗਸਤ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਵਧੀਆ ਸਥਿਤੀ ਵਿਚ ਰਿਹਾ, ਸਤੰਬਰ ਵਿੱਚ ਸੰਤੁਸ਼ਟੀਜਨਕ ਅਤੇ ਅਕਤੂਬਰ ਵਿੱਚ ਮੱਧਮ ਰਿਹਾ। ਉਸ ਨੇ ਕਿਹਾ ਕਿ ਪੰਜਾਬ ਸਰਾਕਰ ਨੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਵੱਖ-ਵੱਖ ਅਖਬਾਰਾਂ ਵਿੱਚ ਜਨਤਕ ਨੋਟਿਸ ਜਾਰੀ ਕਰਕੇ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਪਟਾਕੇ ਚਲਾਉਣ ਸੰਬੰਧੀ ਹੁਕਮ ਜਾਰੀ ਕੀਤੇ ਗਏ ਸਨ ਜਿਸ ਵਿੱਚ ਪਟਾਕੇ ਚਲਾਉਣ ਦੀ ਸਮਾਂ-ਸੀਮਾਂ ਤੈਅ ਕੀਤੀ ਗਈ ਹੈ।
NGT ਨੇ ਕਿਹਾ ਕਿ ਉਪਰੋਕਤ ਤੱਥਾਂ ਦੇ ਮੱਦੇਨਜ਼ਰ ਅਤੇ ਕੋਵਿਡ-19 ਮਹਾਮਾਰੀ ਦੇ ਪਿਛੋਕੜ ਵਿਚ ਮਾਮਲੇ ਨੂੰ ਵਿਚਾਰਨ ਤੋਂ ਬਾਅਦ, ਸਤਿਕਾਰ ਨਾਲ ਜਾਣੂ ਕਰਾਇਆ ਗਿਆ ਹੈ ਕਿ ਪੰਜਾਬ ਰਾਜ ਵਿਚ ਪਟਾਕੇ ਚਲਾਉਣ ‘ਤੇ ਪਾਬੰਦੀ ਲਾਜ਼ਮੀ ਨਹੀਂ ਹੈ। ਐਨਜੀਟੀ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਸੀ ਕਿ ਤਾਜ਼ਾ ਖੋਜਾਂ ਅਨੁਸਾਰ ਹਵਾ ਪ੍ਰਦੂਸ਼ਣ COVID-19 ਤੋਂ ਮੌਤ ਦਰ ਦੇ ਜੋਖਮ ਨੂੰ ਵਧਾਉਣ ਵਾਲਾ ਇੱਕ ਮਹੱਤਵਪੂਰਨ ਸਹਿ-ਕਾਰਕ ਹੈ।
ਦੱਸਣਯੋਗ ਹੈ ਕਿ ਪਟਾਕੇ ਚਲਾਉਣ ‘ਤੇ ਪਾਬੰਦੀ ਨਾਲ ਜੁੜੇ ਇੱਕ ਕੇਸ ਵਿੱਚ ਟ੍ਰਿਬਿਊਨਲ ਦੁਆਰਾ ਨਿਯੁਕਤ ਕੀਤੇ ਗਏ ਸੀਨੀਅਰ ਵਕੀਲ ਰਾਜ ਪੰਜਵਾਨੀ ਅਤੇ ਐਡਵੋਕੇਟ ਸ਼ਿਵਾਨੀ ਘੋਸ਼ ਨੇ ਐਨਜੀਟੀ ਦੇ ਚੇਅਰਪਰਸਨ ਜਸਟਿਸ ਏ ਕੇ ਗੋਇਲ ਦੀ ਅਗਵਾਈ ਵਾਲੇ ਬੈਂਚ ਨੂੰ ਕਿਹਾ ਸੀ ਕਿ ਹਵਾ ਪ੍ਰਦੂਸ਼ਣ ਦੇ ਐਕਸਪੋਜਰ ਅਤੇ ਕੋਵਿਡ-19 ਦੀ ਮੌਤ ਦੇ ਜੋਖਮ ਬਾਰੇ ਤਾਜ਼ਾ ਖੋਜ ਸੁਝਾਅ ਦਿੰਦੀ ਹੈ ਕਿ‘ ਹਵਾ ਪ੍ਰਦੂਸ਼ਣ ਇਕ ਮਹੱਤਵਪੂਰਣ ਕੋਫੈਕਟਰ ਹੈ ਜੋ ਕੋਵਿਡ.-19 ਨਾਲ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ। ਅਧਿਐਨ ਮੁਤਾਬਕ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਉਪਾਵਾਂ ਦੇ ਨਾਲ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਅਧਿਐਨ ਦਾ ਅਨੁਮਾਨ ਹੈ ਕਿ ਹਵਾ ਪ੍ਰਦੂਸ਼ਣ ਦਾ ਖਾਸ ਹਿੱਸਾ ਕੋਵਿਡ-19 ਮੌਤ ਦਰ ਵਿਚ 15 ਪ੍ਰਤੀਸ਼ਤ ਦਾ ਯੋਗਦਾਨ ਹੈ।