ਕੋਵਿਡ -19 ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਸੰਬੰਧ ਵਿਚ ਕੇਂਦਰ ਨੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਟੀਕਾਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਤਾਂ ਜੋ ਲੋਕਾਂ ਨੂੰ ਆਨਲਾਈਨ ਟੀਕਿਆਂ ਦੀ ਬੁਕਿੰਗ ਵਿਚ ਕੋਈ ਉਲਝਣ ਨਾ ਹੋਵੇ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਇਸ ਸਮੇਂ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਵਿੱਚ ਹੈ, ਜਿਥੇ 18 ਤੋਂ 44 ਸਾਲ ਦੀ ਉਮਰ ਦੇ ਲੋਕ ਵੀ ਟੀਕਾ ਲਗਵਾ ਰਹੇ ਹਨ, ਹਾਲਾਂਕਿ ਕੇਂਦਰ ਨੇ ਰਾਜਾਂ ਨੂੰ 45+ ਲੋਕਾਂ ਨੂੰ ਕੋਵਿਡ -19 ਦੇ ਤੌਰ ’ਤੇ ਟੀਕਾ ਲਾਉਣ ਨੂੰ ਤਰਜੀਹ ਦਿੱਤੀ, ਕਿਉਂਕਿ ਵਾਇਰਸ ਦਾ ਜੋਖਮ ਬਜ਼ੁਰਗ ਲੋਕਾਂ ਵਿੱਚ ਵਧੇਰੇ ਹੁੰਦਾ ਹੈ। ਆਓ ਜਾਣਦੇ ਹਾਂ ਕੇਂਦਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ-
ਟੀਕਾਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ-
- ਬਿਨਾਂ ਅਪਾਇੰਟਮੈਂਟ ਦੇ ਵਾਕ-ਇਨ ਨਾ ਕਰੋ। ਸਾਰੇ ਸਲਾਟ Cowin ਰਜਿਸਟ੍ਰੇਸ਼ਨ ਦੁਆਰਾ ਆਨਲਾਈਨ ਬੁੱਕ ਕੀਤੇ ਜਾ ਰਹੇ ਹਨ।
- ਇੱਕ ਵਿਅਕਤੀ ਨੂੰ ਮਲਟੀਪਲ ਪਲੇਟਫਾਰਮਾਂ ‘ਤੇ ਰਜਿਸਟਰ ਨਹੀਂ ਕਰਨਾ ਚਾਹੀਦਾ।
- ਇੱਕ ਵਿਅਕਤੀ ਨੂੰ ਵੱਖਰੇ ਪਲੇਟਫਾਰਮਾਂ ਰਾਹੀਂ ਕਈ ਫੋਨ ਨੰਬਰ ਅਤੇ ਮਲਟੀਪਲ ਆਈਡੀ ਪਰੂਫ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਟੀਕਾਕਰਨ ਦੇ ਦਿਨ ਸ਼ਰਾਬ ਜਾਂ ਕੋਈ ਹੋਰ ਨਸ਼ੀਲੀ ਚੀਜ਼ ਨਹੀਂ ਪੀਣੀ ਚਾਹੀਦੀ।
- ਟੀਕੇ ਦੇ ਕਿਸੇ ਵੀ ਸਾਈਡ ਇਫੈਕਟ ਦੇ ਮਾਮਲੇ ਵਿੱਚ ਘਬਰਾਉਣਾ ਨਹੀਂ ਚਾਹੀਦਾ।
- ਦੂਜੀ ਖੁਰਾਕ ਲਈ Cowin ’ਤੇ ਰਜਿਸਟਰ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ।
ਕਿਸ ਨੂੰ ਆਪਣਾ ਟੀਕਾਕਰਨ ਟਾਲਣਾ ਚਾਹੀਦਾ ਹੈ?
- ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਹੜੇ ਲੋਕ ਕੋਵਿਡ ਤੋਂ ਹੁਣੇ-ਹੁਣੇ ਠੀਕ ਹੋਏ ਹਨ, ਉਨ੍ਹਾਂ ਨੂੰ ਆਪਣੀ ਵੈਕਸੀਨੇਸ਼ਨ ਲਈ ਚਾਰ ਹਫ਼ਤਿਆਂ ਦੀ ਬਜਾਏ ਤਿੰਨ ਮਹੀਨਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
- ਜਿਨ੍ਹਾਂ ਦਾ ਪਲਾਜ਼ਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਹੈ, ਅਤੇ ਉਹ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਸੰਕਰਮਿਤ ਹੋ ਗਏ ਹਨ, ਉਨ੍ਹਾਂ ਨੂੰ ਵੀ ਤਿੰਨ ਮਹੀਨਿਆਂ ਦੀ ਉਡੀਕ ਕਰਨੀ ਚਾਹੀਦੀ ਹੈ।
- ਲੋਕ ਜੋ ਕਿਸੇ ਹੋਰ ਬਿਮਾਰੀ ਲਈ ਹਸਪਤਾਲ ਵਿੱਚ ਦਾਖਲ ਹਨ, ਨੂੰ ਵੀ ਟੀਕਾਕਰਨ ਲਈ ਚਾਰ ਤੋਂ ਅੱਠ ਹਫ਼ਤਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ‘ਕਾਲਾ ਦਿਵਸ’ ਮਨਾਉਣ ਲਈ ਡੱਟੇ ਕਿਸਾਨਾਂ ਦੇ ਪਰਿਵਾਰ : ਪਿਓ-ਭਰਾ ਦਿੱਲੀ ਅੰਦੋਲਨ ‘ਚ, ਧੀਆਂ ਘਰ ‘ਚ ਤਿਆਰ ਕਰ ਰਹੀਆਂ ਝੰਡੇ
ਜਾਣੋ ਕੀ ਹਨ ਕੋਵੀਸ਼ੀਲਡ ਦੀ ਦੂਜੀ ਖੁਰਾਕ ਲਈ ਨਵੇਂ ਨਿਯਮ
ਕੋਵੀਸ਼ੀਲਡ ਦੀ ਦੂਜੀ ਖੁਰਾਕ ਪਹਿਲੀ ਖੁਰਾਕ ਤੋਂ 12 ਤੋਂ 16 ਹਫ਼ਤਿਆਂ ਬਾਅਦ ਲਈ ਜਾ ਸਕਦੀ ਹੈ। Cowin ਪੋਰਟਲ ਇਸ ਅਨੁਸਾਰ ਕਾਨਫਿਕਰ ਕੀਤਾ ਗਿਆ ਹੈ, ਉਹ ਜਿਨ੍ਹਾਂ ਨੇ ਪਹਿਲਾਂ ਤੋਂ ਆਣੀ ਅਪਾਇੰਟਮੈਂਟ ਬੁੱਕ ਕਰਵਾ ਲਈ ਹੈ, ਉਹ ਚਾਹੁਣ ਤਾਂ ਤੈਅ ਮਿਤੀ ’ਤੇ ਆਪਣੀ ਦੂਜੀ ਖੁਰਾਕ ਲੈ ਸਕਦੇ ਹਨ। ਉਹ 84 ਦਿਨਾਂ ਦੇ ਵਕਫੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਲਈ ਦੂਜੀ ਤਰੀਕ ਦਾ ਸਮਾਂ ਮੁੜ ਵੀ ਤੈਅ ਕਰ ਸਕਦੇ ਹਨ।