ਅਬੋਹਰ ਵਿਚ ਖਾਧ ਸਮੱਗਰੀ ਦੇ ਗੋਦਾਮ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਗੋਦਾਮ ਦੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਵੜੇ।ਇਸ ਤੋਂ ਬਾਅਦ ਖੰਡਦੇ ਪੈਕੇਟ ਤੇ ਘਿਓ ਦੇ ਪੀਪੇ ਲੈ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਬਨਵਾਰੀ ਲਾਲ ਪੁਰਸ਼ੋਤਮ ਦਾਸ ਦੇ ਸੰਚਾਲਕ ਮਨੋਜ ਭੋਲੂਸਰੀਆ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਰਸਤੇ ‘ਤੇ ਖੰਡ, ਘਿਓ ਤੇ ਹੋਰ ਰਾਸ਼ਨ ਸਮੱਗਰੀ ਦਾ ਗੋਦਾਮ ਹੈ। ਗੋਦਾਮ ਦੀ ਰਖਵਾਲੀ ਕਰਨ ਵਾਲੇ ਤਿਲਕਰਾਜ ਨੇ ਰਾਤ ਲਗਭਗ ਡੇਢ ਵਜੇ ਤੱਕ ਗੋਦਾਮ ਦੀ ਰਖਵਾਲੀ ਕੀਤੀ ਸੀ।
ਇਹ ਵੀ ਪੜ੍ਹੋ : PM Modi ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਕਿਹਾ-‘ਅਗਲੀਆਂ ਚੋਣਾਂ ‘ਚ ਦਰਸ਼ਕ ਗੈਲਰੀ ‘ਚ ਨਜ਼ਰ ਆਉਣਗੇ ਵਿਰੋਧੀ’
ਅੱਜ ਸਵੇਰੇ ਲਗਭਗ 10 ਵਜੇ ਜਦੋਂ ਉਸ ਨੇ ਗੋਦਾਮ ਸੰਭਾਲਿਆ ਤਾਂ ਦੇਖਿਆ ਕਿ ਗੋਦਾਮ ਦੇ ਸ਼ਟਰ ‘ਤੇ ਟੁੱਟੇ ਹੋਏ ਤਾਲੇ ਲਟਕ ਰਹੇ ਸਨ। ਉਸ ਨੇ ਗੋਦਾਮ ਖੋਲ੍ਹ ਕੇ ਦੇਖਿਆ ਤਾਂ ਉਥੋਂ ਲਗਭਗ 15 ਗੱਟੇ ਖੰਡ ਤੇ 4 ਪੀਪੇ ਘਿਓ ਦੇ ਗਾਇਬ ਸਨ। ਬਾਕੀ ਸਟਾਕ ਮਿਲਾਉਣ ‘ਤੇ ਪਤਾ ਲੱਗ ਸਕੇਗਾ ਕਿ ਗੋਦਾਮ ਤੋਂ ਕਿਹੜੀ-ਕਿਹੜੀ ਚੀਜ਼ ਗਾਇਬ ਹੈ।ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ। ਉਨ੍ਹਾਂ ਖੁਦ ਮੰਨਿਆ ਕਿ ਉਨ੍ਹਾਂ ਕੋਲੋਂ ਗਲਤੀ ਇਹ ਹੋਈ ਕਿ ਉਨ੍ਹਾਂ ਨੇ ਗੋਦਾਮ ਵਿਚ ਸੀਸੀਟੀਵੀ ਕੈਮਰੇ ਨਹੀਂ ਲਗਾਏ। ਜੇਕਰ ਕੈਮਰੇ ਲੱਗੇ ਹੁੰਦੇ ਤਾਂ ਤੁਰੰਤ ਚੋਰ ਪਕੜ ਵਿਚ ਆ ਜਾਂਦੇ।
ਵੀਡੀਓ ਲਈ ਕਲਿੱਕ ਕਰੋ –