This decision was taken regarding : ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਲੌਕਡਾਊਨ ਕਾਰਨ ਸਾਰੇ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸੂਬੇ ਦੇ ਸਿੱਖਿਆ ਮੰਤਰੀ ਵੱਲੋਂ 5ਵੀਂ, 8ਵੀਂ ਅਤੇ 10 ਦੇ ਪ੍ਰੀ ਬੋਰਡ ਪੇਪਰਾਂ ਦੇ ਆਧਾਰ ’ਤੇ ਨਤੀਜਾ ਐਲਾਨਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਚੱਲਦਿਆਂ ਬੋਰਡ ਨੇ ਫੈਸਲਾ ਕੀਤਾ ਹੈ ਕਿ ਸਰਟੀਫਿਕੇਟ ਉੱਤੇ ਲਿਖਿਆ ਜਾਵੇਗਾ ਕਿ ਇਸ ਸਾਲ 8ਵੀਂ ਅਤੇ 10ਵੀ ਦੇ ਸਰਟੀਫਿਕੇਟ ਉੱਤੇ ਕੋਵਿਡ ਮਹਾਂਮਾਰੀ ਫੈਲਣ ਦੇ ਕਾਰਨ ਵਿਦਿਆਰਥੀ ਨੂੰ ਨੰਬਰ CCI ਵਿਚ ਪ੍ਰਾਪਤ ਅੰਕਾਂ ਦੇ ਆਧਾਰਿਤ ਅੰਕ ਦਿੱਤੇ ਗਏ ਹਨ ਅਤੇ ਸਰਟੀਫਿਕੇਟ ਉੱਤੇ ਨੰਬਰ ਨਹੀਂ ਲਿਖੇ ਜਾਣਗੇ।
ਕਿਉਂਕਿ ਪ੍ਰੀ ਬੋਰਡ ਪੇਪਰ ਸਕੂਲਾਂ ਵੱਲੋਂ ਹੀ ਲਏ ਜਾਂਦੇ ਹਨ ਅਤੇ ਇਸ ਦਾ ਕੋਈ ਵੀ ਰਿਕਾਰਡ ਬੋਰਡ ਕੋਲ ਨਹੀਂ ਹੁੰਦਾ, ਇਸ ਲਈ CCI ਸਕੀਮ ਅਧੀਨ ਸਕੂਲਾਂ ਦੁਆਰਾ ਲਏ ਗਏ ਟੈੱਸਟ , ਟਰਮ ਪੇਪਰ , ਪ੍ਰੀ ਬੋਰਡ ਪੇਪਰ ਅਤੇ ਕੋ ਐਜੂਕੇਸ਼ਨਲ ਐਕਟਿਵੀਜ ਵਿਚ ਪ੍ਰਾਪਤ ਅੰਕਾਂ ਦੇ ਆਧਾਰਿਤ ਦਿੱਤੇ ਜਾਣਗੇ। ਮਿਸਾਲ ਵਜੋਂ ਜੇਕਰ ਪ੍ਰੀ ਬੋਰਡ ਦੇ ਪੇਪਰਾਂ ਵਿਚ ਵਿਦਿਆਰਥੀ ਦੇ 10 ਵਿਚੋਂ 9 ਨੰਬਰ ਆਏ ਹਨ ਤਾਂ ਇਸ ਹਿਸਾਬ ਨਾਲ ਵਿਦਿਆਰਥੀ ਨੂੰ 70 ਨੰਬਰਾਂ ਵਿਚੋਂ 63 ਅੰਕ ਬਣਨਗੇ ਅਤੇ 20 ਵਿਚੋਂ 18 ਨੰਬਰ ਆਉਣ ਦੀ ਸੂਰਤ ਵਿਚ ਵਿਦਿਆਰਥੀ ਨੂੰ 100 ਵਿਚੋਂ ਨੰਬਰ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਇਸ ਵਾਰ 10ਵੀਂ ਕਲਾਸ ਦੀ ਕੋਈ ਮੈਰਿਟ ਸੂਚੀ ਵੀ ਨਹੀਂ ਬਣੇਗੀ ਅਤੇ 8ਵੀ ਕਲਾਸ ਦੇ ਪੇਪਰ ਤਾਂ ਹੋ ਗਏ ਸਨ ਪਰ ਚੈੱਕ ਨਾ ਹੋ ਸਕਣ ਕਾਰਨ ਅੱਠਵੀਂ ਕਲਾਸ ਦਾ ਰਿਜ਼ਲਟ ਵੀ CCI ਦੇ ਤਹਿਤ ਰਿਜ਼ਲਟ ਕੱਢਿਆ ਜਾਵੇਗਾ।ਇਸ ਤੋਂ ਇਲਾਵਾ ਪੰਜਵੀਂ ਕਲਾਸ ਦੇ ਸਰਟੀਫਿਕੇਟ ਉੱਤੇ ਸਿਰਫ਼ ਪਾਸ ਲਿਖਿਆ ਹੋਵੇਗਾ। ਓਪਨ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਦੀ ਪ੍ਰੀਖਿਆ ਲਈ ਜਾਵੇਗੀ। ਜਦੋਂ ਬਾਰਵੀਂ ਕਲਾਸ ਦੀ ਪ੍ਰੀਖਿਆ ਹੋਵੇਗੀ ਉਸ ਦੇ ਨਾਲ ਹੀ 10ਵੀਂ ਦੇ ਪੇਪਰ ਵੀ ਲਏ ਜਾਣਗੇ ਪਰ ਰੀਅਪੇਅਰ ਦੇ ਇਮਤਿਹਾਨ ਦੇ ਰਹੇ ਬੱਚਿਆਂ ਦੇ ਰਿਜ਼ਲਟ ਵੀ CCI ਅਧੀਨ ਤਿਆਰ ਕੀਤਾ ਜਾਵੇਗਾ।