This wife who has been : ਲੁਧਿਆਣਾ : ਹੈਲਪਿੰਗ ਹੈਂਡ ਐਨਜੀਓ ਦੀ ਇੱਕ ਸਮਾਜ ਸੇਵਿਕਾ ਨੇ ਅਜਿਹੀਆਂ ਆਮ ਔਰਤਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ, ਜੋ ਆਪਣੇ ਆਪ ਨੂੰ ਕਮਜ਼ੋਰ ਸਮਝਦੀਆਂ ਹਨ। ਘਰੇਲੂ ਪ੍ਰੇਸ਼ਾਨੀ ਹੋਣ ਦੇ ਚੱਲਦਿਆਂ ਇਕ ਸਮੇਂ ਆਪਣੇ ਆਪ ਨੂੰ ਕਮਜ਼ੋਰ ਸਮਝਣ ਵਾਲੀ ਲਲਿਤਾ ਲਾਂਬਾ ਅੱਜ ਹੈਲਪਿੰਗ ਹੈਂਡ ਐਨਜੀਓ ਦੀ ਵਾਈਸ ਪ੍ਰੈਜ਼ੀਡੈਂਟ ਹੈ। ਉਨ੍ਹਾਂ ਨੇ ਲੌਕਡਾਊਨ ਦੌਰਾਨ ਕਈ ਐਨਜੀਓ, ਪੁਲਿਸ ਥਾਣਿਆਂ ਤੇ ਆਮ ਲੋਕਾਂ ਨੂੰ ਮੁਫਤ ਵਿੱਚ ਮਾਸਕ ਬਣਾ ਕੇ ਵੰਡਣ ਦੀ ਸੇਵਾ ਕੀਤੀ। ਲੌਕਡਾਊਨ ਦੌਰਾਨ ਉਨ੍ਹਾਂ ਨੇ ਲਗਭਗ 20 ਹਜ਼ਾਰ ਮਾਸਕ ਬਣਾ ਕੇ ਵੰਡੇ। ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ। ਉਨ੍ਹਾਂ ਦੇ ਪਤੀ ਘਰ ਛੱਡ ਕੇ ਚਲੇ ਗਏ, ਜਿਸ ਤੋਂ ਬਾਅਦ ਉਹ ਇਕਦਮ ਟੁੱਟ ਗਏ ਤੇ ਜ਼ਿੰਦਗੀ ਤੋਂ ਨਿਰਾਸ਼ ਹੋ ਗਏ। ਫਿਰ ਉਨ੍ਹਾਂ ਨੇ ਨਾ ਸਿਰਫ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੰਭਾਲਿਆ ਸਗੋਂ ਸਮਾਜ ਦੀ ਸੇਵਾ ਲਈ ਅੱਗੇ ਕਦਮ ਵਧਾਇਆ। ਅੱਜ ਉਹ ਆਪਣੀਆਂ ਸਾਰੀਆਂ ਘਰੇਲੂ ਪ੍ਰੇਸ਼ਾਨੀਆਂ ਭੁੱਲ ਕੇ ਸਮਾਜ ਸੇਵਾ ਕਰ ਰਹੇ ਹਨ ਪਰ ਅੱਜ ਵੀ ਉਹ ਆਪਣੇ ਪਤੀ ਦੀ ਉਡੀਕ ਕਰ ਰਹੇ ਹਨ।
ਲਲਿਤਾ ਲਾਂਬਾ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਪਿਛਲੇ 8 ਮਹੀਨੇ ਤੋਂ ਐਨਜੀਓ ਦੀ ਮੈਂਬਰ ਹਨ। ਉਨ੍ਹਾਂ ਦਾ ਸਮਾਜ ਸੇਵਾ ਦਾ ਮਕਸ ਲੋਕਾਂ ਦੀਆਂ ਦੁਆਵਾਂ ਹਾਸਲ ਕਰਨਾ ਹੈ। ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸਿਆ ਕਿ ਉਨ੍ਹਾਂ ਦੀ ਪਰਿਵਾਰ ਵਿੱਚ ਉਨ੍ਹਾਂ ਦੀ ਬੇਟੀ ਤੇ ਬੇਟਾ ਹੈ। ਬੇਟਾ ਵੀ ਕੰਮਕਾਰ ਕਰਕੇ ਬਾਹਰ ਗਿਆ ਹੋਇਆ ਹੈ ਅਤੇ ਬੇਟੀ ਵੀ ਆਪਣੇ ਪਰਿਵਾਰ ਨਾਲ ਯੂਐਸਏ ਸੈਟਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ 23 ਨਵੰਬਰ 2013 ਨੂੰ ਡਿਪ੍ਰੈਸ਼ਨ ਕਰਕੇ ਘਰੋਂ ਕਿਤੇ ਚਲੇ ਗਏ। ਹਾਲਾਂਕਿ ਉਨ੍ਹਾਂ ਵਿੱਚ ਬਹੁਤ ਪਿਆਰ ਸੀ ਪਰ ਇੱਕ ਦਿਨ ਉਹ ਘਰੋਂ ਕੰਮ ’ਤੇ ਜਾਣ ਦਾ ਕਹਿ ਕੇ ਗਏ ਤੇ ਉਹ ਵਾਪਿਸ ਨਹੀਂ ਆਏ। ਉਨ੍ਹਾਂ ਨੇ ਇਸ ਦੀ ਰਿਪੋਰਟ ਥਾਣੇ ਵਿੱਚ ਲਿਖਵਾਈ। ਲਗਭਗ ਇਕ ਸਾਲ ਤੱਕ ਉਨ੍ਹਾਂ ਦਾ ਬੇਟਾ ਥਾਣੇ ਦੇ ਚੱਕਰ ਲਗਾਉਂਦਾ ਰਿਹਾ ਪਰ ਕੋਈ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਜਾਣਾ ਬੰਦ ਕਰ ਦਿੱਤਾ।
ਫਿਰ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੋ ਗਏ। ਅਖੀਰ ਖੁਦ ਨੂੰ ਹਿੰਮਤ ਦੇ ਕੇ ਉਨ੍ਹਾਂ ਨੇ ਪਰਿਵਾਰ ਨੂੰ ਸਭਾਲਿਆ ਅਤੇ ਫਿਰ ਸਮਾਜ ਸੇਵਾ ਕਰਨੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਲੋਕਾਂ ਦੇ ਦੁੱਖ ਦੂਰ ਕਰਕੇ ਵੰਡਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਪਰਿਵਾਰਕ ਨਾਂ ਲਵਲੀ ਸੀ ਪਰ ਹੁਣ ਉਹ ਲਲਿਤਾ ਲਾਂਬਾ ਦੇ ਨਾਂ ਤੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਲੌਕਡਾਊਨ ਦੌਰਾਨ 11-12 ਘੰਟੇ ਮਾਸਕ ਬਣਾਏ ਹਨ ਅਤੇ ਪੁਲਿਸ ਸਟੇਸ਼ਨ, ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਵੰਡੇ ਜਾ ਸਕੇ। ਉਨ੍ਹਾਂ ਨੇ ਅਹਿਸਾਸ ਸਰਾਭਾ ਨਗਰ, ਐਨਜੀਓ ਵੱਲੋਂ ਸੇਵਾ, ਬੱਚਿਆਂ ਦੀ ਜੇਲ੍ਹ ਸ਼ਿਮਲਾਪੁਰੀ ਵਿੱਚ ਵੀ ਇਹ ਮਾਸਕ ਪਹੁੰਚਾਏ ਅਤੇ ਅਜੇ ਵੀ ਅਜਿਹਾ ਕਰ ਰਹੇ ਹਨ। ਉਨ੍ਹਾਂ ਔਰਤਾਂ ਨੂੰ ਸੰਦੇਸ਼ ਦਿੱਤਾ ਕਿ ਇਕੱਲੇ ਰਹਿ ਕੇ ਘਬਰਾਉਣਾ ਨਹੀਂ ਚਾਹੀਦਾ ਹੈ ਕਮਜ਼ੋਰ ਨਹੀਂ ਪੈਣਾ ਚਾਹੀਦਾ ਹੈ, ਸਗੋਂ ਮਹਾਰਾਣੀ ਝਾਂਸੀ, ਮਦਰ ਟੈਰੇਸਾਂ ਵਰਗੀਆਂ ਔਰਤਾਂ ਤੋਂ ਪ੍ਰੇਰਣਾ ਲੈ ਕੇ ਖੁਦ ਨੂੰ ਮਜ਼ਬੂਤ ਬਣਾ।