ਕਾਦੀਆਂ ਦੇ ਪਿੰਡ ਖਾਰਾ ਦੇ ਡੇਰੇ ਤੋਂ ਰੂਬ ਕੰਬਾਊਂ ਹਾਦਸਾ ਵਾਪਰਿਆ ਹੈ ਜਿਥੇ 3 ਜਵਾਕ ਟਰੈਕਟਰ ‘ਤੇ ਬੈਠਦੇ ਹਨ ਤੇ ਉਨ੍ਹਾਂ ਵੱਲੋਂ ਟਰੈਕਟਰ ਚੱਲ ਪੈਂਦਾ ਹੈ ਤੇ 3 ਜਵਾਕ ਹੇਠਾਂ ਆ ਜਾਂਦੇ ਹਨ। ਇਨ੍ਹਾਂ ਵਿਚੋਂ 1 ਜਵਾਕ ਦੀ ਮੌਤ ਹੋ ਚੁੱਕੀ ਹੈ ਤੇ 2 ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।
ਜਾਣਕਾਰੀ ਮੁਤਾਬਕ ਪਿੰਡ ਖਾਰਾ ਦੇ ਡੇਰੇ ਵਿਖੇ ਤੂੜੀ ਢੋਹਣ ਵਾਲਾ ਟਰੈਕਟਰ ਸੜਕ ਉਤੇ ਖੜ੍ਹਾ ਸੀ ਤੇ ਉਥੇ ਹੀ ਨੇੜੇ ਰਹਿੰਦੇ ਪਰਿਵਾਰ ਦੇ 3 ਜਵਾਕ ਖੇਡ ਰਹੇ ਸੀ ਤੇ ਬੱਚਿਆਂ ਵੱਲੋਂ ਖੇਡ-ਖੇਡ ‘ਚ ਟਰੈਕਟਰ ਦਾ ਸੈਲਫ ਦਬਾ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਸਟਾਰਟ ਹੋ ਕੇ ਪਲਟ ਜਾਂਦਾ ਹੈ। 3 ਬੱਚੇ ਟਰੈਕਟਰ ਹੇਠਾਂ ਆ ਜਾਂਦੇ ਹਨ, ਜਿਸ ਕਰਕੇ 1 ਦੀ ਮੌਤ ਹੋ ਜਾਂਦੀ ਹੈ ਤੇ 2 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 3 ਸਗੇ ਭਰਾ ਸੀ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਹ ਰੱਬ ਅੱਗੇ ਅਰਦਾਸ ਕਰ ਰਹੀ ਹੈ ਕਿ ਉਸ ਦੇ ਪੁੱਤ ਨੂੰ ਮੋੜ ਦੇਵੇ ਤੇ ਜੋ ਹਸਪਤਾਲ ਵਿਚ ਭਰਤੀ ਹਨ ਉਨ੍ਹਾਂ ਨੂੰ ਠੀਕ ਕਰ ਦੇਵੇ।
ਵੀਡੀਓ ਲਈ ਕਲਿੱਕ ਕਰੋ -:
