ਬਰਨਾਲਾ ਵਿਚ ਇਕ ਕਿਸਾਨ ਦੀਆਂ ਤਿੰਨ ਧੀਆਂ ਨੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਤਿੰਨ ਧੀਆਂ ਨੇ ਇਕੱਠਿਆਂ ਸਰਕਾਰੀ ਨੌਕਰੀ ਹਾਸਲ ਕਰਕੇ ਮਾਪਿਆਂ ਦਾ ਮਾਣ ਵਧਾਇਆ ਹੈ। ਦੱਸ ਦੇਈਆ ਇਹ ਤਿੰਨੇ ਭੈਣਾਂ ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਤਿੰਨਾਂ ਨੇ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਹੀ ਇਮਾਰਤ ਦੇ ਹੇਠਾਂ ਤਾਇਨਾਤ ਹੋ ਕੇ ਤਿੰਨ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਹਾਸਲ ਕੀਤੀ ਹੈ।
ਕਿਸਾਨ ਦੀ ਸਭ ਵੱਡੀ ਧੀ ਸੰਦੀਪ ਕੌਰ ਹੈ ਜਿਸ ਨੂੰ 3 ਦਿਨ ਪਹਿਲਾਂ ਭਾਸ਼ਾ ਵਿਭਾਗ ਵਿਚ, ਵੀਰਪਾਲ ਕੌਰ ਨੂੰ ਆਬਕਾਰੀ ਤੇ ਕਰ ਵਿਭਾਗ ਵਿੱਚ ਅਤੇ ਸਭ ਤੋਂ ਛੋਟੀ ਭੈਣ ਜਸਪ੍ਰੀਤ ਕੌਰ ਨੂੰ ਡੀਸੀ ਦਫ਼ਤਰ ਵਿੱਚ ਨੌਕਰੀ ਮਿਲੀ ਹੈ ਤੇ ਆਪਣੀ ਇਸ ਉਪਲਬਧੀ ਦਾ ਸਿਹਰਾ ਤਿੰਨਾਂ ਭੈਣਾਂ ਆਪਣੇ ਮਾਪਿਆਂ ਨੂੰ ਦਿੰਦਿਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਦੋ ਧਿਰਾਂ ਵਿਚਾਲੇ ਹੋਈ ਝੜਪ ‘ਚ ਚੱਲੀਆਂ ਗੋ.ਲੀਆਂ, 2 ਸਕੇ ਭਰਾ ਹੋਏ ਜ਼ਖਮੀ
ਦੂਜੇ ਪਾਸੇ ਜਦੋਂ ਮਹਿੰਦਰ ਸਿੰਘ ਤੇ ਮਾਤਾ ਰਾਜ ਕੌਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਤਿੰਨਾਂ ਹੀ ਧੀਆਂ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗ ਪਾਲਿਆ ਹੈ। ਨੌਕਰੀ ਮਿਲਣ ‘ਤੇ ਮਾਪਿਆਂ ਨੇ ਪੰਜਾਬ ਸਰਕਾਰ ਤੇ ਨਾਲ ਹੀ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰੀ ਨੌਕਰੀ ਹਾਸਲ ਕਰਨ ਵਾਸਤੇ ਮਹਿੰਦਰ ਸਿੰਘ ਦੀਆਂ ਤਿੰਨਾਂ ਧੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਕੋਚਿੰਗ ਨਹੀਂ ਲਈ ਸਗੋਂ ਖੁਦ ਪੜ੍ਹ ਕੇ ਹੀ ਸਰਕਾਰੀ ਨੌਕਰੀ ਦਾ ਪੇਪਰ ਪਾਸ ਕੀਤਾ ਹੈ।