ਲੁਧਿਆਣਾ : ਮਾਡਲ ਟਾਊਨ ਦੇ ਦੀਪ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਪੈਰਾਂ ਵਾਲੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਨ੍ਹਾਂ ਨੇ ਬੱਚੇ ’ਤੇ ਇੱਕ ਦੁਰਲੱਭ ਅਤੇ ਗੁੰਝਲਦਾਰ ਸਰਜਰੀ ਕਰਕੇ ਇੱਕ ਲੱਤ ਨੂੰ ਹਟਾ ਦਿੱਤਾ। ਇਕ ਸਾਲ ਅਤੇ ਦੋ ਮਹੀਨਿਆਂ ਦੇ ਬੱਚੇ ਨੈਤਿਕ ਪਿੱਠ ‘ਤੇ ਲੱਕ ਦੇ ਕੋਲ ਤੀਜੀ ਲੱਤ ਜਨਮ ਤੋਂ ਹੀ ਜੁੜੀ ਹੋਈ ਸੀ।
ਇਸ ਪੈਰ ਨੂੰ ਵੱਖ ਕਰਨ ਲਈ ਨਿਊਰੋ, ਪੀਡੀਆਟ੍ਰਿਕਸ, ਆਰਥੋ ਤੇ ਪਲਾਸਟਿਕ ਸਰਜਰੀ ਦੇ ਡਾਕਟਰਾਂ ਦੀ ਟੀਮ ਨੇ ਇਹ ਸਰਜਰੀ ਕਰਨ ਲਈ ਨਿਊਰੋ, ਪੀਡਆਟ੍ਰਿਕਸ, ਆਰਥੋ ਤੇ ਪਲਾਸਟਿਕ ਸਰਜਰੀ ਦੇ ਡਾਕਟਰਾਂ ਦੀ ਟੀਮ ਨੇ ਇਹ ਸਰਜਰੀ ਕੀਤੀ। ਇਹ ਸਰਜਰੀ ਲਗਭਗ ਸਾਢੇ ਚਾਰ ਘੰਟੇ ਚੱਲੀ। ਡਾਕਟਰਾਂ ਮੁਤਾਬਕ ਬੱਚੇ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਥੋੜ੍ਹਾ ਸਮਾਂ ਲੱਗੇਗਾ। ਇਹ ਦੁਰਲੱਭ ਸਰਜਰੀ ਸੀ। ਦੇਸ਼ ਵਿੱਚ ਹੁਣ ਤੱਕ ਅਜਿਹੇ ਦੋ ਹੀ ਕੇਸ ਆਏ ਹਨ।
ਛੋਟੀ ਹੈਬੋਵਾਲ ਦੇ ਗੋਪਾਲ ਨਗਰ ਗੋਗੀ ਮਾਰਕੀਟ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਸੰਜੇ ਅਤੇ ਪ੍ਰੀਤੀ ਸਰਜਰੀ ਤੋਂ ਬਾਅਦ ਬਹੁਤ ਖੁਸ਼ ਹਨ। ਦੋਵੇਂ ਪਤੀ-ਪਤਨੀ ਫੈਕਟਰੀ ਵਿੱਚ ਕੰਮ ਕਰਦੇ ਹਨ। ਬੱਚੇ ਦੀ ਮਾਂ ਪ੍ਰੀਤੀ ਨੇ ਦੱਸਿਆ ਕਿ 11 ਅਪ੍ਰੈਲ 2020 ਨੂੰ ਉਸ ਦੇ ਘਰ ਉਸਦਾ ਪੁੱਤਰ ਪੈਦਾ ਹੋਇਆ ਸੀ। ਬੱਚੇ ਦੀਆਂ ਤਿੰਨ ਲੱਤਾਂ ਸਨ। ਉਸ ਸਮੇਂ ਡਾਕਟਰਾਂ ਨੇ ਕਿਹਾ ਸੀ ਕਿ ਸ਼ਹਿਰ ਦੇ ਵੱਡੇ ਹਸਪਤਾਲਾਂ ਵਿਚ ਤੀਜੀ ਲੱਤ ਨੂੰ ਸਰਜੀਕਲ ਤੌਰ ‘ਤੇ ਹਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਦੌਰਾਨ ਲੜਕੀ ਦੀ ਮੌਤ, ਪਰਿਵਾਰ ਨੇ ਲਾਏ ਗਲਤ ਇਲਾਜ ਦੇ ਦੋਸ਼, ਜਾਂਚ ’ਚ ਜੁਟੀ ਪੁਲਿਸ
ਪ੍ਰੀਤੀ ਨੇ ਦੱਸਿਆ ਕਿ ਬਹੁਤ ਸਾਰੇ ਹਸਪਤਾਲਾਂ ਵਿੱਚ ਇਸ ਸਰਜਰੀ ਦਾ ਖਰਚਾ ਬਹੁਤ ਜ਼ਿਆਦਾ ਸੀ। ਉਸ ਕੋਲ ਇੰਨੇ ਪੈਸੇ ਨਹੀਂ ਸਨ। ਉਨ੍ਹਾਂ ਦਾ ਪੁੱਤਰ ਪਿਛਲੇ ਪਾਸੇ ਤੀਸਰੀ ਲੱਤ ਕਾਰਨ ਬੈਠ ਨਹੀਂ ਸਕਦਾ ਸੀ। ਕਈਆਂ ਨੂੰ ਮਦਦ ਲਈ ਕਿਹਾ ਪਰ ਕੁਝ ਨਹੀਂ ਹੋਇਆ। ਕਿਸੇ ਨੇ ਅਨਮੋਲ ਕਵਾਤਰਾ ਐਨਜੀਓ ਬਾਰੇ ਦੱਸਿਆ, ਉਸਦੀ ਸਹਾਇਤਾ ਨਾਲ ਉਸ ਦੇ ਬੇਟੇ ਦੀ ਇਹ ਸਰਜਰੀ ਕੀਤੀ ਗਈ ਹੈ। ਉਸ ਲਈ ਅਨਮੋਲ ਕਵਾਤਰਾ ਅਤੇ ਹਸਪਤਾਲ ਦੇ ਡਾਕਟਰ ਰੱਬ ਦਾ ਰੂਪ ਹਨ। ਉਹ ਜਲਦੀ ਹੀ ਆਪਣੇ ਬੱਚੇ ਨੂੰ ਉਸਦੇ ਪੈਰਾਂ ‘ਤੇ ਤੁਰਦਿਆਂ ਵੇਖਣਾ ਚਾਹੁੰਦੀ ਹੈ।