ਪਿਛਲੇ ਦਿਨੀਂ ਪਟਿਆਲਾ ਜੇਲ੍ਹ ਤੋਂ ਫਰਾਰ ਹੋਏ ਮਾਮਲੇ ਵਿੱਚ ਵੱਡੀ ਕਾਰਵਾ ਕਰਦੇ ਹੋਏ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸਹਾਇਕ ਸੁਪਰਡੈਂਟ, ਹੌਲਦਾਰ ਤੇ ਜੇਲ੍ਹ ਵਾਰਡਨ ਸ਼ਾਮਲ ਹਨ।
ਇਸ ਮਾਮਲੇ ਦੀ ਜਾਂਚ ਡੀਆਈਜੀ ਵਿਕਰਮਜੀਤ ਦੁੱਗਲ ਵੱਲੋਂ ਕੀਤੀ ਜਾ ਰਹੀ ਹੈ। ਇਸ ਦਾ ਸਖਤ ਨੋਟਿਸ ਲੈਂਦੇ ਹੋਏ ਡੀਆਈਜੀ ਨੇ ਸਹਾਇਕ ਸੁਪਰਡੈਂਟ ਤਰਲੋਚਨ ਸਿੰਘ , ਹੌਲਦਾਰ ਕੁਲਦੀਪ ਸਿੰਘ ਤੇ ਜੇਲ੍ਹ ਵਾਰਡਨ ਨੂੰ ਸਸਪੈਂਡ ਕਰ ਦਿੱਤਾ। ਜਿਸ ਦਿਨ ਇਹ ਕੈਦੀ ਫਰਾਰ ਹੋਏ, ਇਹ ਤਿੰਨੋਂ ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਸੀ। ਡੀਆਈਜੀ ਨੇ ਇਸ ਘਟਨਾ ਨੂੰ ਮੁਲਾਜ਼ਮਾਂ ਦੀ ਲਾਪਰਵਾਹੀ ਦੱਸਿਆ ਤੇ ਇਸ ਸਖਤ ਕਾਰਵਾਈ ਕੀਤੀ।
ਦੱਸ ਦੇਈਏ ਕਿ ਪਿਛਲੇ ਮਹੀਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਤਿੰਨ ਕੈਦੀਆਂ ਦੇ ਫ਼ਰਾਰ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਕੈਦੀ ਇੰਦਰਜੀਤ ਸਿੰਘ ਧਿਆਨਾ ਵਾਸੀ ਪਿੰਡ ਰਾਣੀਪੁਰ ਕੰਬੋਆ, ਕਪੂਰਥਲਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਜਦਕਿ ਬਾਕੀ ਦੋ ਕੈਦੀਆਂ ਸ਼ੇਰ ਸਿੰਘ ਵਾਸੀ ਮ੍ਰਿਤਸਰ ਤੇ ਜਸਪ੍ਰੀਤ ਸਿੰਘ ਨੂਪੀ ਵਾਸੀ ਪਿੰਡ ਢਾਡੀ, ਰੋਪੜ ਦੀ ਗ੍ਰਿਫਤਾਰ ਲਈ ਛਾਪੇਮਾਰੀ ਕੀਤ ਜਾ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ : ਪੰਜਾਬ ‘ਚ ਮਨਾਇਆ ਕਾਲਾ ਦਿਵਸ, ਬਾਦਲ ਰਿਹਾਇਸ਼ ‘ਤੇ ਵੀ ਲਹਿਰਾਇਆ ਕਾਲਾ ਝੰਡਾ
ਇਹ ਕੈਦੀ ਚਾਦਰਾਂ ਅਤੇ ਇੱਕ ਲੋਈ ਨੂੰ ਰੱਸੇ ਦਾ ਰੂਪ ਦੇਣ ਮਗਰੋਂ ਜੇਲ੍ਹ ਦੀਆਂ ਕੰਧਾਂ ਟੱਪੇ ਸਨ। ਉਹ ਚੱਕੀ ਨੰਬਰ 9 ਵਿਚ ਬੰਦ ਸਨ। ਉਥੇ ਬਾਥਰੂਮ ਨੂੰ ਪਾੜ ਲਾ ਕੇ ਚੱਕੀ ਵਿਚੋਂ ਬਾਹਰ ਆਏ। ਫਿਰ ਉਨ੍ਹਾਂ ਤਿੰਨ ਚਾਦਰਾਂ ਅਤੇ ਇੱਕ ਲੋਈ ਨੂੰ ਵਿਚਕਾਰੋਂ ਪਾੜ ਕੇ ਬਣਾਏ ਰੱਸੇ ਜ਼ਰੀਏ ਪਹਿਲਾਂ ਜੇਲ੍ਹ ਵਿਚਲੀ 12 ਫੁੱਟੀ ਅੰਦਲਰੀ ਅਤੇੇ ਫੇਰ 18 ਫੁੱਟੀ ਬਾਹਰਲੀ ਕੰਧ ਟੱਪੀ।