Three Punjabi youths killed : ਕੈਨੇਡਾ ਦੇ ਵੈਕਨਕੂਵਰ ਵਿੱਚ ਗੈਂਗਵਾਰ ਵਿੱਚ ਪਿਛਲੇ 15 ਦਿਨਾਂ ਵਿੱਚ ਚਾਰ ਨੌਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ, ਜਿਨ੍ਹਾਂ ਵਿੱਚ ਤਿੰਨ ਪੰਜਾਬੀ ਨੌਜਵਾਨ ਸਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਚਾਰ ਨੌਜਵਾਨਾਵਾਂ ਦਾ ਪੁਲਿਸ ਵਿੱਚ ਅਪਰਾਧਕ ਰਿਕਾਰਡ ਹੈ। ਬੀਤੀ ਰਾਤ ਰਿਚਮੰਡ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦਾ ਨਾਂ ਦਿਲਰਾਜ ਜੌਹਲ ਸੀ। ਪੁਲਿਸ ਦਾ ਕਹਿਣਾ ਹੈ ਕਿ ਕਤਲ ਗਿਰੋਹ ਨਾਲ ਸਬੰਧਤ ਸੀ। ਉਥੇ ਹੀ ਕੁਝ ਦਿਨ ਪਹਿਲਾਂ ਦੋ ਨੌਜਵਾਨਾਂ ਨੂੰ ਸਰੀ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਦੋਵੇਂ ਵੀ ਪੰਜਾਬੀ ਨੌਜਵਾਨ ਸਨ, ਜਿਨ੍ਹਾਂ ਦਾ ਨਾਂ ਗੈਰੀ ਕੰਗ ਤੇ ਢੰਸੀ ਸੀ। ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਦੇ ਦਰਮਿਆਨ ਸੀ। ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਮੌਤ ਗੈਂਗਵਾਰ ਵਿੱਚ ਹੀ ਹੋਈ ਹੈ, ਜਦਕਿ ਸਰੀ ਵਿੱਚ ਇੱਕ ਚੀਨੀ ਮੂਲ ਦੇ 14 ਸਾਲਾ ਲੜਕੇ ਦਾ ਕਤਲ ਹੋ ਗਿਆ, ਜਿਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਸਹਾਇਕ ਕਮ ਸੂਬੇ ਦੀ ਗੈਂਗ ਰੋਕੂ ਏਜੰਸੀ ਬੀ.ਸੀ. ਦੀ ਸਾਂਝੀ ਫੋਰਸਾਂ ਦੀ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਮਾਈਕਲ ਲੀਸੇਜ ਨੇ ਇਸ ’ਤੇ ਇਸ ਤਰ੍ਹਾਂ ਹਿੰਸਾ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਗੈਂਗਾਂ ਵਿਚ ਸ਼ਾਮਲ ਲੋਕਾਂ ਨੂੰ ਮਦਦ ਲੈਣ ਅਤੇ ਉਨ੍ਹਾਂ ਦੀ ਭਾਗੀਦਾਰੀ ਨੂੰ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਸਾਡੇ ਭਾਈਚਾਰੇ ਵਿਚ ਨੌਜਵਾਨਾਂ ਅਤੇ ਔਰਤਾਂ ਦਾ ਗੁਆਉਣਾ ਇਕ ਦੁਖਾਂਤ ਹੈ ਅਤੇ ਇਸ ਨੂੰ ਰੋਕਣ ਦੀ ਲੋੜ ਹੈ।”