Three women of interstate chain : ਪਟਿਆਲਾ ਪੁਲਿਸ ਨੇ ਪੰਜ ਰਾਜਾਂ ‘ਚ ਲੋੜੀਂਦੇ ਅੰਤਰਰਾਜੀ ਚੈਨ ਸਨੈਚਰ ਗਿਰੋਹ ਦੀਆਂ ਤਿੰਨ ਔਰਤਾਂ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਔਰਤਾਂ ’ਤੇ ਹਿਮਾਚਲ ਪ੍ਰਦੇਸ਼ ਤੇ ਹੋਰ ਸੂਬਿਆਂ ਵਿਚ 100 ਤੋਂ ਵੱਧ ਮੁਕੱਦਮੇ ਦਰਜ ਹਨ। ਕਾਬੂ ਕੀਤੀਆਂ ਔਰਤਾਂ ਦੀ ਪਛਾਣ ਲਛਮੀ ਉਰਫ਼ ਲੱਛੋ ਵਾਸੀ ਪਿੰਡ ਲੰਗੜੋਈ ਜ਼ਿਲ੍ਹਾ ਪਟਿਆਲਾ, ਕਰਮਜੀਤ ਕੌਰ ਉਰਫ਼ ਕਾਕੀ ਪਿੰਡ ਜੋਲੀਆ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਅਤੇ ਰੂਪਾ ਵਾਸੀ ਮੁਰਾਦਪੁਰਾ ਥਾਣਾ ਸਮਾਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਉਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਸੂਲਰ ਥਾਣਾ ਪਸਿਆਣਾ ਅਤੇ ਸਤਿਆ ਪਤਨੀ ਰਣਜੀਤ ਸਿੰਘ ਉਰਫ ਕਾਲਾ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਕਾਰ ਦੀਆਂ ਜਾਅਲੀ ਨੰਬਰ ਪਲੇਟਾ, ਸੋਨੇ ਦੀਆਂ ਚੈਨੀਆਂ, ਕੜਾ ਤੇ ਵਾਲੀਆਂ ਕੱਟਣ ਵਾਲੇ ਕੱਟਰ ਅਤੇ ਸੋਨਾ ਤੋਲਣ ਵਾਲਾ ਛੋਟਾ ਕੰਡਾ, ਕੁਝ ਸਿੱਕੇ ਅਤੇ ਇਕ ਕਿਰਚ ਬਰਾਮਦ ਹੋਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਗੁਪਤ ਸੂਚਨਾ ਦੇ ਆਧਾਰ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਵੱਲੋਂ ਵਾਈ.ਪੀ.ਐਸ. ਚੌਕ ਪਟਿਆਲਾ ’ਚ ਲਗਾਏ ਨਾਕੇ ਦੌਰਾਨ ਇੱਕ ਸਫਿਟ ਡੀਜਾਇਰ ਕਾਰ ਪੀ.ਬੀ. 65 ਜੈਡ 3957 ਨੂੰ ਰੋਕਣ ’ਤੇ ਉਸ ਨੇ ਨਾਕੇ ‘ਤੇ ਖੜੀ ਪੁਲਿਸ ਪਾਰਟੀ ਦੀ ਗੱਡੀ ਵਿਚ ਮਾਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਿੱਛਾ ਕਰਕੇ ਕਾਰ ਨੂੰ ਕਾਬੂ ਕੀਤਾ ਗਿਆ, ਜਿਸ ਵਿਚੋਂ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ ਇਨ੍ਹਾਂ ਦੇ ਦੋ ਸਾਥੀ ਭੱਜਣ ਵਿਚ ਸਫਲ ਰਹੇ।
ਪੁਲਿਸ ਵੱਲੋਂ ਕੀਤੀ ਗਈ ਪੁੱਛ-ਗਿੱਛ ਗਈ ’ਚ ਪਤਾ ਲੱਗਾ ਹੈ ਕਿ ਇਸ ਗਿਰੋਹ ਦੀ ਮੁੱਖ ਸਰਗਨਾ ਲਛਮੀ ਉਰਫ ਲੱਛੋ ਹੈ। ਇਸ ਗਿਰੋਹ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਹੋਰ ਰਾਜਾ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜੋਕਿ ਧਾਰਮਿਕ ਅਸਥਾਨਾ, ਬੱਸ ਸਟੈਡ , ਰੇਲਵੇ ਸਟੇਸ਼ਨਾਂ ’ਤੇ ਜਾ ਕੇ ਔਰਤਾਂ ਦੇ ਪਹਿਨੇ ਹੋਏ ਗਹਿਣੇ ਕੱਟ ਲੈਂਦੀਆਂ ਹਨ। ਕਿਸੇ ਇਕੱਲੇ ਬਜ਼ੁਰਗ ਨੂੰ ਦੇਖ ਕੇ ਉਸ ਨੂੰ ਧੱਕੇ ਨਾਲ ਕਾਰ ਵਿੱਚ ਬਿਠਾਕੇ ਉਸ ਕੋਲੋਂ ਗਹਿਣੇ ਨਕਦੀ ਲੁੱਟ ਕੇ ਕਿਸੇ ਉਜਾੜ ਜਗ੍ਹਾ ’ਤੇ ਉਸ ਨੂੰ ਉਤਾਰ ਕੇ ਫਰਾਰ ਹੋ ਜਾਂਦੀਆਂ ਹਨ। ਇਹਨਾ ਖਿਲਾਫ ਮੁਕੱਦਮਾ ਨੰਬਰ 187 ਮਿਤੀ 25/07/20 ਅ/ਧ 307,379 ਬੀ, 427,473 ਹਿੰ:ਦਿੰ: ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰ ਲਿਆ ਗਿਆ ਹੈ।