Tiger Shroff Disha Patani: ਟਾਈਗਰ ਸ਼ਰਾਫ ਇੰਡਸਟਰੀ ਵਿੱਚ ਸਭ ਤੋਂ ਫਿੱਟ ਸਿਤਾਰਿਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਅਕਸਰ ਉਹ ਆਪਣੇ ਔਖੇ
ਵਰਕ ਆਊਟ ਦੀਆਂ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਫ਼ਿਲਮਾਂ ਵਿੱਚ ਵੀ ਟਾਈਗਰ ਜ਼ਬਰਦਸਤ ਐਕਸ਼ਨ
ਸੀਨਜ਼ ਕਰਦੇ ਨਜ਼ਰ ਆ ਚੁੱਕੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਟਾਈਗਰ ਸ਼ਰਾਫ ਨੂੰ ਵੀ ਇੱਕ ਚੀਜ਼ ਤੋਂ ਡਰ ਲੱਗਦਾ ਹੈ। ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ। ਅਦਾਕਾਰ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਟਾਈਗਰ ਸ਼ਰਾਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਅਦਾਕਾਰ ਨੂੰ ਫਲਿੱਪ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ।
Tiger Shroff Disha Patani
ਹਾਲਾਂਕਿ ਉਹ ਅਜਿਹਾ ਕਰਨ ਦੇ ਦੌਰਾਨ ਆਪਣੀਆਂ ਅੱਖਾਂ ਬੰਦ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟਾਈਗਰ ਨੇ ਕੈਪਸ਼ਨ ਵਿੱਚ ਲਿਖਿਆ ਮੈਂ ਹਮੇਸ਼ਾ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹਾਂ। ਜਦੋਂ ਵੀ ਉੱਪਰ ਹੁੰਦਾ ਹਾਂ। ਕੋਈ ਹੋਰ ਉੱਚਾਈਆਂ ਤੋਂ ਡਰਦਾ ਹੈ ? ਫੈਨਜ਼ ਟਾਈਗਰ ਦੇ ਵੀਡੀਓ ‘ਤੇ ਕਮੈਂਟ ਕਰ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਲਾਕਡਾਊਨ ਵਿੱਚ ਬਾਲੀਵੁੱਡ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਇਸੇ ਦੌਰਾਨ ਅਦਾਕਾਰਾ ਦਿਸ਼ਾ ਪਟਾਨੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਲਾਕਡਾਊਨ ਤੋਂ ਬਾਅਦ ਦਾ ਹਾਲ ਬਿਆਨ ਕੀਤਾ ਹੈ। ਦਿਸ਼ਾ ਨੇ ਆਪਣੇ ਪੈੱਟ ਡਾਗ ਦਾ ਵੀਡੀਓ ਸ਼ੇਅਰ ਕੀਤਾ ਹੈ ਜੋ ਬਗੀਚੇ ਵਿੱਚ ਇਧਰ ਤੋਂ ਉਧਰ ਦੌੜ ਰਿਹਾ ਹੈ। ਵੀਡੀਓ ਦੇ ਨਾਲ ਦਿਸ਼ਾ ਨੇ ਲਿਖਿਆ ਹੈ ਮੇਰਾ ਗੋਕੂ, ਲਾਕਡਾਊਨ ਤੋਂ ਬਾਅਦ। ਦਿਸ਼ਾ ਦੀ ਇਸ ਵੀਡੀਓ ‘ਤੇ ਟਾਈਗਰ ਸ਼ਰਾਫ ਦੀ ਮਾਂ ਨੇ ਕਮੈਂਟ ਕੀਤਾ ਹੈ। ਵੀਡੀਓ ਦੇਖ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਸ਼ਰਾਫ ਨੇ ਲਿਖਿਆ ਸਭ ਤੋਂ ਜ਼ਿਆਦਾ ਕਿਊਟ। ਆਇਸ਼ਾ ਦੇ ਕਮੈਂਟ ‘ਤੇ ਦਿਸ਼ਾ ਨੇ ਰਿਪਲਾਈ ਦਿੰਦੇ ਹੋਏ ਬਹੁਤ ਸਾਰੇ ਦਿਲ ਵਾਲੇ ਇਮੋਜੀ ਪੋਸਟ ਕੀਤੇ। ਦਸ ਦੇਈਏ ਕਿ ਦਿਸ਼ਾ ਅਤੇ ਟਾਈਗਰ ਸ਼ਰਾਫ ਦੇ ਪਰਿਵਾਰ ਦੇ ਵਿੱਚ ਵਧੀਆ ਬਾਂਡਿੰਗ ਹੈ।