ਲੋਕ ਸਭਾ ਚੋਣਾਂ 2024 ਲਈ ਮਮਤਾ ਬੈਨਰਜੀ ਦੀ ਪਾਰਟੀ ਟੀਐੱਮਸੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਟੀਐੱਮਸੀ ਪੱਛਮੀ ਬੰਗਾਲ ਦੀਆਂ ਸਾਰੀਆਂ 42 ਸੀਟਾਂ ‘ਤੇ ਇਕੱਲੇ ਚੋਣਾਂ ਲੜੇਗੀ। ਟੀਐੱਮਸੀ ਨੇ ਪੱਛਮੀ ਬੰਗਾਲ ਦੀਆਂ ਸਾਰੀਆਂ 42 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ। ਟੀਐੱਮਸੀ ਦੀ ਲਿਸਟ ਵਿਚ ਕਈ ਨਾਂ ਰਿਪੀਟ ਹੋਏ ਹਨ ਤਾਂ ਕਈ ਨਵੇਂ ਚਿਹਰੇ ਵੀ ਦੇਖਣ ਨੂੰ ਮਿਲ ਰਹੇ ਹਨ। ਟੀਐੱਮਸੀ ਨੇ ਸਾਬਕਾ ਕ੍ਰਿਕਟਰ ਯੂਸਫ ਪਠਾਨ ਨੂੰ ਵੀ ਮੌਕਾ ਦਿੱਤਾ ਹੈ। TMC ਨੇ ਯੂਸਫ ਪਠਾਨ ਨੂੰ ਬਹਿਰਾਮਪੁਰ ਤੋਂ ਉਤਾਰਿਆ ਹੈ।
ਮਮਤਾ ਬੈਨਰਜੀ ਦੀ ਪਾਰਟੀ ਟੀਐੱਮਸੀ ਨੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੂੰ ਵੀ ਸਾਂਸਦੀ ਦਾ ਟਿਕਟ ਦਿੱਤਾ ਹੈ। ਟੀਐੱਮਸੀ ਨੇ ਕੀਰਤੀ ਆਜਾਦ ਨੂੰ ਬਰਧਮਾਨ ਦੁਰਗਾਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਮਹੂਆ ਮੋਇਤਰਾ ਨੂੰ ਕ੍ਰਿਸ਼ਨਾਨਗਰ ਸੀਟ ਤੋਂ ਉਮੀਦਵਾਰ ਬਣਾਇਆ ਹੈ ਤੇ ਮਿਮੀ ਚੱਕਰਵਰਤੀ ਤੇ ਨੁਸਰਤ ਜਹਾਂ ਦਾ ਟਿਕਟ ਕੱਟ ਗਿਆ ਹੈ। ਇਸ ਤੋਂ ਇਲਾਵਾ ਅਭਿਸ਼ੇਕ ਬੈਨਰਜੀ ਖੁਦ ਡਾਇਮੰਡ ਹਾਰਬਰ ਤੋਂ ਚੋਣਾਂ ਲੜਨਗੇ।
ਇਹ ਵੀ ਪੜ੍ਹੋ : ਰੇਲਵੇ ਟਰੈਕ ‘ਤੇ ਬੈਠੇ ਸਨ ਕਿਸਾਨ, ਉਤੋਂ ਆ ਗਈ ਤੇਜ਼ ਸਪੀਡ ਨਾਲ ਮਾਲਗੱਡੀ, ਵੱਡਾ ਹਾਦਸਾ ਹੋਣੋਂ ਟਲਿਆ
ਦੱਸ ਦੇਈਏ ਕਿ ਮਹੂਆ ਮੋਇਤਰਾ ਨੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਹਲਕੇ ਤੋਂ 2019 ਦੀ ਲੋਕ ਸਭਾ ਚੋਣ ਜਿੱਤੀ ਸੀ। ਉਹ 17ਵੀਂ ਲੋਕ ਸਭਾ ਤੋਂ ਕਥਿਤ ਕੈਸ਼ ਫਾਰ ਪੁੱਛਗਿੱਛ ਘੁਟਾਲੇ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਸੇ ਸੀਟ ਤੋਂ ਮੁੜ ਚੋਣ ਲੜੇਗੀ। ਇਸ ਦੇ ਨਾਲ ਹੀ ਕੂਚ ਬਿਹਾਰ ਲੋਕ ਸਭਾ ਸੀਟ ਤੋਂ ਜਗਦੀਸ਼ ਚੰਦਰ ਬਸੂਨੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: