ਕਿਸਾਨਾਂ ਦੇ ‘ਦਿੱਲੀ ਚੱਲੋ’ ਅੰਦੋਲਨ ਦੇ ਮੱਦੇਨਜ਼ਰ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ। ਪੰਜਾਬ ਵੱਲੋਂ ਜਿਥੇ ਕਿਸਾਨਾਂ ਵੱਲੋਂ ਭਲਕੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਟਰੈਕ ਰੋਕਣ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕਰਦੇ ਹੋਏ ਭਲਕੇ 15 ਫਰਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਨੂੰ 3 ਘੰਟੇ ਲਈ ਫ੍ਰੀ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਭਲਕੇ 11 ਵਜੇ ਤੋਂ ਦੁਪਹਿਰ 2 ਵਜੇ ਤੱ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫ੍ਰੀ ਰਹਿਣਗੇ। ਇਹ ਬੈਠਕ ਜਲੰਧਰ ਦੇ ਦੇਸ਼ ਭਗਤ ਮੈਮੋਰੀਅਲ ਹਾਲ ਵਿਚ ਹੋਈ ਜਿਸ ਵਿਚ ਰੁਲਦੂ ਸਿੰਘ ਮਾਨਸਾ, ਬਲਬੀਰ ਸਿੰਘ ਰਾਜੇਵਾਲ ਸਣ ਕਈ ਵੱਡੇ ਨੇਤਾ ਸ਼ਾਮਲ ਹੋਏ। ਬੈਠਕ ਦੌਰਾਨ ਵੱਡੇ ਫੈਸਲੇ ਲਏ ਗਏ ਹਨ।
ਬੈਠਕ ਦੇ ਬਾਅਦ ਕਿਸਾਨ ਨੇਤਾਵਾਂ ਨੇ ਕਿਹਾ ਕਿ 16 ਤਰੀਕ ਨੂੰ ‘ਭਾਰਤ ਬੰਦ’ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਡਾ ਫੈਸਲਾ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਦਾ ਵਿਵਹਾਰ ਨਹੀਂ ਬਦਲਿਆ ਤਾਂ 18 ਤਰੀਕ ਨੂੰ ਲੁਧਿਆਣਾ ਵਿਚ ਦੁਬਾਰਾ ਬੈਠਕ ਕਰਕੇ ਭਾਜਪਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਸੰਘਰਸ਼ ਦੀ ਅਗਲੀ ਰਣਨੀਤੀ ਬਣਾਈ ਜਾਵੇਗੀ
ਇਹ ਵੀ ਪੜ੍ਹੋ : ਮੌ.ਤ ਦਾ ਡਰਾਮਾ ਕਰਨਾ ਪੂਨਮ ਪਾਂਡੇ ਨੂੰ ਪਿਆ ਮਹਿੰਗਾ, 100 ਕਰੋੜ ਰੁਪਏ ਦਾ ਕੇਸ ਹੋਇਆ ਦਰਜ
ਜ਼ਿਕਰਯੋਗ ਹੈ ਕਿ ਕੇਂਦਰੀ ਕੈਬਨਿਟ ਮੰਤਰੀਆਂ ਦੀ ਟੀਮ ਤੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਨੇਤਾਵਾਂ ਨਾਲ ਸਾਢੇ 5 ਘੰਟੇ ਚੱਲੀ ਤੇ ਦੂਜੇ ਦੌਰ ਦੀ ਬੈਠਕ ਵਿਚ ਘੱਟੋ-ਘੱਟ ਸਮਰਥਨ ਦੀ ਕਾਨੂੰਨੀ ਗਾਰੰਟੀ ‘ਤੇ ਫਸਲਾਂ ਦੇ ਰੇਟ ਤੇ ਕਰਜ਼ਾ ਮਾਫੀ ‘ਤੇ ਚਰਚਾ ਹੋਈ। ਇਸ ਮੁੱਦੇ ‘ਤੇ ਸਹਿਮਤੀ ਨਹੀਂ ਬਣੀ ਹੈ।
ਵੀਡੀਓ ਲਈ ਕਲਿੱਕ ਕਰੋ –