ਪਟਿਆਲਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਪਿਆਂ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਦਰਅਸਲ ਚਰਚ ਵਿਚ ਇਕ ਸਮਾਗਮ ਚੱਲ ਰਿਹਾ ਸੀ। ਨੌਜਵਾਨ ਸਮਾਗਮ ‘ਚ ਬੈਠਾ ਹੋਇਆ ਸੀ ਤੇ ਚਰਚ ਵਿਚ ਅਚਾਨਕ ਟਾਵਰ ਡਿੱਗ ਗਿਆ ਤੇ ਨੌਜਵਾਨ ਜ਼ਖਮੀ ਹੋ ਜਾਂਦਾ ਹੈ।
ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਹਨ ਕਿ ਚਰਚ ਵੱਲੋਂ 2 ਘੰਟਿਆਂ ਬਾਅਦ ਇਸ ਦੀ ਜਾਣਕਾਰੀ ਦਿੱਤੀ ਗਈ। ਚਰਚ ‘ਤੇ ਅਣਗਹਿਲੀ ‘ਤੇ ਇਲਜ਼ਾਮ ਲਗਾਏ ਗਏ ਹਨ ਕਿ ਚਰਚ ਪ੍ਰਬੰਧਕਾਂ ਵੱਲੋਂ ਉਥੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ। ਜਦੋਂ ਕਿ ਚਰਚ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਟਾਵਰ ਪਿਛਲੇ 3 ਸਾਲਾਂ ਤੋਂ ਉਥੇ ਲੱਗਾ ਹੋਇਆ ਸੀ ਤੇ ਉਥੇ ਮੌਜੂਦ ਇਕ ਵਿਅਕਤੀ ਵੱਲੋਂ ਉਸ ਟਾਵਰ ਨਾਲ ਛੇੜਛਾੜ ਕੀਤੀ ਗਈ ਜਿਸ ਦੇ ਚੱਲਦਿਆਂ ਟਾਵਰ ਡਿੱਗਿਆ ਹੈ। ਵਿਅਕਤੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲੰਡਨ ‘ਚ ਉਡਾਣ ਭਰਦਿਆਂ ਹੀ ਕ੍ਰੈ/ਸ਼ ਹੋਇਆ ਛੋਟਾ ਜਹਾਜ਼, ਟੇਕਆਫ਼ ਕਰਨ ਦੇ ਤੁਰੰਤ ਬਾਅਦ ਲੱਗੀ ਅੱ/ਗ
ਪੁਲਿਸ ਵੱਲੋਂ ਇਸ ਬਾਬਤ ਕੋਈ ਬਿਆਨ ਸਾਂਝਾ ਨਹੀਂ ਕੀਤਾ ਗਿਆ ਹੈ। ਜਦੋਂ ਕਿ ਪਰਿਵਾਰ ਵੱਲੋਂ ਚਰਚ ਦੇ ਪ੍ਰਬੰਧਕਾਂ ‘ਤੇ ਅਤੇ ਚਰਚ ਦੇ ਪ੍ਰਬੰਧਕਾਂ ਵੱਲੋਂ ਇਕ ਵਿਅਕਤੀ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਮਨਜਿੰਦਰ ਸਿੰਘ ਤੇ ਉਮਰ 16 ਸਾਲ ਦੱਸੀ ਜਾ ਰਹੀ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਚਰਚ ਵਾਲਿਆਂ ਨੂੰ ਚਾਹੀਦਾ ਸੀ ਕਿ ਉਹ ਸਮੇਂ ‘ਤੇ ਮਨਜਿੰਦਰ ਨੂੰ ਹਸਪਤਾਲ ਲੈ ਕੇ ਜਾਂਦੇ ਤੇ ਉਸ ਦਾ ਇਲਾਜ ਕਰਵਾਉਂਦੇ ਜਦੋਂ ਕਿ ਚਰਚ ਪ੍ਰਬੰਧਕਾਂ ਨੇ ਬਹੁਤ ਦੇਰ ਬਾਅਦ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਉਦੋਂ ਤੱਕ ਮਨਜਿੰਦਰ ਦੀ ਮੌਤ ਹੋ ਚੁੱਕੀ ਸੀ।
ਵੀਡੀਓ ਲਈ ਕਲਿੱਕ ਕਰੋ -:
























