ਫਗਵਾੜੇ ਦੇ ਸ਼ੂਗਰ ਮਿੱਲ ਦੇ ਸਾਹਮਣੇ ਵੱਡਾ ਸੜਕ ਹਾਦਸਾ ਵਾਪਰਿਆ ਹੈ ਜਿਥੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਹਾਦਸੇ ਦਾ ਸ਼ਿਕਾਰ ਹੋਈ ਹੈ। ਸੰਗਤ ਟਰੈਕਟਰ-ਟਰਾਲੇ ਵਿਚ ਸਵਾਰ ਹੋ ਕੇ ਸਰਹਿੰਦ ਲਈ ਰਵਾਨਾ ਹੋਈ ਸੀ ਕਿ ਪਿੱਛਿਓਂ ਆ ਰਹੇ ਟਰੈਕਟਰ ਵੱਲੋਂ ਇਸ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਜਿਸ ਕਰਕੇ ਟਰੈਕਟਰ ਦੇ ਪਰਖੱਡੇ ਉਡ ਗਏ ਹਨ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੀ ਵਿਚ ਬੈਠੀਆਂ ਸਵਾਰੀਆਂ ਗੰਭੀਰ ਜ਼ਖਮੀਆਂ ਹੋਈਆਂ ਹਨ। ਪੁਲ ਉਪਰ ਦੋਵੇਂ ਟਰੈਕਟਰ-ਟਰਾਲੀਆਂ ਟਕਰਾਈਆਂ। ਜਖਮੀ ਸਵਾਰੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ ਜਿਥੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤੁਰਕੀ ‘ਚ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਪਲੇਨ ਹੋਇਆ ਕ੍ਰੈ/ਸ਼, ਫੌਜ ਦੇ ਮੁਖੀ ਸਣੇ 7 ਲੋਕਾਂ ਦੀ ਗਈ ਜਾ/ਨ
ਦੱਸ ਦੇਈਏ ਕਿ ਇਸ ਸਮੇਂ ਫਤਿਹਗੜ੍ਹ ਸਾਹਿਬ ਵਿਚ ਸ਼ਹੀਦੀ ਸਭਾ ਨਾਲ ਸਬੰਧਤ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਕਰਕੇ ਦੂਰ-ਦੁਰਾਡੇ ਤੋਂ ਸੰਗਤ ਨਤਮਸਤਕ ਹੋ ਰਹੀਆਂ ਹਨ। ਇਸੇ ਕਰਕੇ ਇਹ ਸੰਗਤ ਵੀ ਘਰੋਂ ਰਵਾਨਾ ਹੋਈ ਸੀ ਪਰ ਰਸਤੇ ਵਿਚ ਹੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























