TRAI debunks media reports: ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਅਰਥਾਤ TRAI ਨੇ ਐਤਵਾਰ ਨੂੰ ਮੋਬਾਇਲ ਫੋਨਾਂ ਲਈ 11 ਅੰਕ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਨੂੰ ਰੱਦ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ TRAI ਨੇ 10-ਅੰਕਾਂ ਦੀ ਨੰਬਰਿੰਗ ਸਕੀਮ ਨੂੰ 11 ਤੱਕ ਵਧਾਉਣ ਦਾ ਸੁਝਾਅ ਦਿੱਤਾ ਹੈ । ਇਸ ਤੋਂ ਇਲਾਵਾ ਲੈਂਡਲਾਈਨ ਤੋਂ ਮੋਬਾਇਲ ਨੰਬਰ ‘ਤੇ ਕਾਲ ਕਰਨ ਤੋਂ ਪਹਿਲਾਂ “0” ਲਾਉਣ ਦੀ ਮੰਗ ਵੀ ਕੀਤੀ ਗਈ ਸੀ ।
ਇਸ ਸਬੰਧੀ ਸਪ੍ਸ਼ਟੀਕਰਨ ਦਿੰਦਿਆਂ TRAI ਵੱਲੋਂ ਇੱਕ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਅਸੀਂ ਨਵੀਂ 11-ਅੰਕ ਵਾਲੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ । ਉਪਭੋਗਤਾ ਦੇਸ਼ ਵਿੱਚ 10-ਅੰਕ ਵਾਲੇ ਮੋਬਾਇਲ ਨੰਬਰ ਪ੍ਰਾਪਤ ਕਰਨਾ ਜਾਰੀ ਰੱਖਣਗੇ । ਇਸ ਤੋਂ ਪਹਿਲਾਂ ਕਈ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ TRAI ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਕੀਤੀ ਹੈ ।
ਦੱਸ ਦੇਈਏ ਕਿ TRAI ਨੇ ਨਵੀਂ ਸਿਫਾਰਸ਼ਾਂ ਕੀਤੀਆਂ ਸਨ, ਜਿਸ ਵਿੱਚ ਲੈਂਡਲਾਈਨ ਅਤੇ ਮੋਬਾਇਲ ਸੇਵਾਵਾਂ ਲਈ ‘ਯੂਨੀਫਾਈਡ ਨੰਬਰਿੰਗ ਪਲਾਨ’ ਵੀ ਸ਼ਾਮਿਲ ਸੀ। ਇਸ ਸਿਫਾਰਸ਼ ਅਨੁਸਾਰ ਲੈਂਡਲਾਈਨ ਤੋਂ ਮੋਬਾਇਲ ਨੰਬਰ ‘ਤੇ ਕਾਲ ਕਰਨ ਤੋਂ ਪਹਿਲਾਂ “0” ਲਗਾਉਣਾ ਲਾਜ਼ਮੀ ਹੋਵੇਗਾ । ਇਸ ਤੋਂ ਇਲਾਵਾ ਮੌਜੂਦਾ ਮੋਬਾਇਲ ਵਿੱਚ ਅੰਕਾਂ ਦੀ ਗਿਣਤੀ 10 ਤੋਂ ਵਧਾ ਕੇ 11 ਕਰਨ ਦਾ ਸੁਝਾਅ ਵੀ ਦਿੱਤਾ ਗਿਆ ਸੀ । ਵਰਤਮਾਨ ਵਿੱਚ, ਲੈਂਡਲਾਈਨ ਤੋਂ ਮੋਬਾਇਲ ਫੋਨ ‘ਤੇ ਕਾਲ ਕਰਨ ਲਈ ਜ਼ੀਰੋ ਲਗਾਉਣ ਦੀ ਜ਼ਰੂਰਤ ਨਹੀਂ ਹੈ।
TRAI ਦੀ ਇਸ ਪੇਸ਼ਕਸ਼ ਦਾ ਬਹੁਤ ਸਾਰੇ ਆਪਰੇਟਰਾਂ ਵੱਲੋਂ ਵਿਰੋਧ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਕਿਹਾ ਕਿ 11-ਅੰਕ ਦੀ ਨੰਬਰਿੰਗ ਸਕੀਮ ਵਿੱਚ ਸਾੱਫਟਵੇਅਰ ਅਤੇ ਹਾਰਡਵੇਅਰ ਸਮੇਤ ਵਿਆਪਕ ਕੌਂਫਿਗ੍ਰੇਸ਼ਨ ਵਿੱਚ ਤਬਦੀਲੀਆਂ ਆਉਣਗੀਆਂ ਤੇ ਵਾਧੂ ਲਾਗਤ ਸ਼ਾਮਿਲ ਹੋਵੇਗੀ ਅਤੇ ਗਾਹਕਾਂ ਲਈ ਉਲਝਣ ਅਤੇ ਪ੍ਰਸ਼ਾਨੀ ਪੈਦਾ ਕਰੇਗਾ।