ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਭਗਦੜ ਮਚ ਗਈ ਜਦੋਂ ਅਚਾਨਕ ਮਾਲਗੱਡੀ ਦਾ ਡੱਬਾ ਪਲਟ ਗਿਆ। ਹਾਲਾਂਕਿ ਇਸ ਦੌਰਾਨ ਕੰਮ ਕਰ ਰਹੇ ਕੁਝ ਮਜ਼ਦੂਰਾਂ ਦੀ ਜਾਨ ਬਹੁਤ ਮੁਸ਼ਕਲ ਨਾਲ ਬਚਾਈ ਜਾ ਸਕੀ। ਇਸ ਦੇ ਬਾਅਦ ਰੇਲਵੇ ਵਿਭਾਗ ਨਾਲ ਸਬੰਧਤ ਅਧਿਕਾਰੀਆਂ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਸਾਢੇ 5 ਵਜੇ ਕਣਕ ਦੇ ਬੈਗ ਲੋਡ ਕੀਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਮਾਲਗੱਡੀ ਦਾ ਇਕ ਡੱਬਾ ਪਲਟ ਗਿਆ। ਮਾਲਗੱਡੀ ਦੇ ਜਿਸ ਡੱਬੇ ਨਾਲ ਇਹ ਹਾਦਸਾ ਹੋਇਆ ਉਸ ਅੰਦਰ ਲਗਭਗ 6 ਤੋਂ 7 ਮਜ਼ਦੂਰ ਸਨ, ਜੋ ਦੂਜੇ ਮਜ਼ਦੂਰਾਂ ਵੱਲੋਂ ਲਿਆਈ ਜਾ ਰਹੀ ਕਣਕ ਨੂੰ ਲੋਡ ਕਰ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬੀ ਗੀਤਕਾਰ ਹਰਮਨਜੀਤ ਸਿੰਘ ਨੂੰ ਮਿਲੀ ਜਾ/ਨੋਂ ਮਾਰਨ ਦੀ ਧਮਕੀ, 5 ਲੱਖ ਫਿ.ਰੌ/ਤੀ ਦੀ ਕੀਤੀ ਗਈ ਮੰਗ
ਇਸ ਦੌਰਾਨ ਅਚਾਨਕ ਮਾਲਗੱਡੀ ਦਾ ਡੱਬਾ ਪਲਟ ਗਿਆ ਤੇ ਹਫੜਾ-ਦਫੜੀ ਮਚ ਗਈ। ਇਸ ਦੇ ਬਾਅਦ ਇਥੇ ਮੌਜੂਦ ਦੂਜੇ ਮਜ਼ਦੂਰਾਂ ਨੇ ਮਾਲਗੱਡੀ ਦੇ ਡੱਬੇ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੀ ਜਾਨ ਮਸਾਂ ਹੀ ਬਚ ਸਕੀ ਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਵਿਚ ਕਿਸੇ ਮਜ਼ਦੂਰ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਘਟਨਾ ਵਿਚ ਰੇਲਵੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇਸ ਕਾਰਨ ਸਬੰਧਤ ਅਧਿਕਾਰੀਆਂ ਉਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: