ਝਾਰਖੰਡ ਦੇ ਕੋਡਰਮਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਟ੍ਰੈਕ ਦੇ ਉੱਪਰ ਓਵਰਹੈੱਡ ਤਾਰ ਟੁੱਟਣ ਕਾਰਨ ਟਰੇਨ ਡਰਾਈਵਰ ਨੂੰ ਅਚਾਨਕ ਐਮਰਜੈਂਸੀ ਬ੍ਰੇਕਾਂ ਲਗਾਉਣੀਆਂ ਪਈਆਂ। ਇਸ ਬ੍ਰੇਕ ਕਾਰਨ ਲੱਗੇ ਝਟਕੇ ਕਾਰਨ ਟਰੇਨ ‘ਚ ਸਵਾਰ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਇਹ ਘਟਨਾ ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ ਨਾਮ ਦੀ ਟਰੇਨ ਨਾਲ ਵਾਪਰੀ ਹੈ। ਹਾਦਸੇ ਦੇ ਸਮੇਂ ਟਰੇਨ ਦਿੱਲੀ ਵੱਲ ਜਾ ਰਹੀ ਸੀ।
ਪੂਰਬੀ ਮੱਧ ਰੇਲਵੇ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰੇਲ ਹਾਦਸੇ ਦੀ ਇਹ ਘਟਨਾ ਗੋਮੋਹ ਅਤੇ ਕੋਡਰਮਾ ਰੇਲਵੇ ਸਟੇਸ਼ਨ ਦੇ ਵਿਚਕਾਰ ਪਰਸਾਬਾਦ ਨੇੜੇ ਦੁਪਹਿਰ 12.05 ਵਜੇ ਵਾਪਰੀ। ਓਵਰਹੈੱਡ ਬਿਜਲੀ ਦੀ ਤਾਰ ਟੁੱਟਣ ਤੋਂ ਬਾਅਦ ਪੁਰਸ਼ੋਤਮ ਐਕਸਪ੍ਰੈਸ ਦੇ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾਈ। ਇਸੇ ਦੌਰਾਨ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰੋਹਤਕ ‘ਚ ਕਾਰ ਦੀ ਟੱਕਰ ਕਾਰਨ ਐਥਲੀਟ ਦੀ ਮੌ.ਤ, ਪਰਿਵਾਰ ਦਾ ਇਕਲੌਤਾ ਚਿਰਾਗ ਸੀ ਮ੍ਰਿ.ਤਕ ਨੌਜਵਾਨ
ਧਨਬਾਦ ਰੇਲਵੇ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਅਮਰੇਸ਼ ਕੁਮਾਰ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ ਤਾਂ ਟਰੇਨ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਬਿਜਲੀ ਦੀ ਸਪਲਾਈ ਅਚਾਨਕ ਬੰਦ ਹੋਣ ਕਾਰਨ ਟਰੇਨ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਈ ਗਈ ਅਤੇ ਝਟਕੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਰਸ਼ੋਤਮ ਐਕਸਪ੍ਰੈਸ ਨੂੰ ਡੀਜ਼ਲ ਇੰਜਣ ਰਾਹੀਂ ਗੋਮੋ ਲਿਆਂਦਾ ਗਿਆ ਅਤੇ ਫਿਰ ਇਲੈਕਟ੍ਰਿਕ ਇੰਜਣ ਰਾਹੀਂ ਦਿੱਲੀ ਭੇਜਿਆ ਗਿਆ।
ਵੀਡੀਓ ਲਈ ਕਲਿੱਕ ਕਰੋ : –