ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਸੂਬੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ 61 DSP ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਸਬੰਧੀ ਹੁਕਮ ਪੰਜਾਬ ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ 6 ਏਸੀਪੀ ਨੂੰ ਵੀ ਵੱਖ-ਵੱਖ ਥਾਵਾਂ ‘ਤੇ ਡੀਐੱਸਪੀ ਨਿਯੁਕਤ ਕੀਤਾ ਗਿਆ ਹੈ। ਤਰੱਕੀ ਦੇ ਇੰਤਜ਼ਾਰ ਵਿਚ ਬੈਠੇ 15 ਅਧਿਕਾਰੀਆਂ ਨੂੰ ਵੀ ਡੀਐੱਸਪੀ ਲਗਾਇਆ ਗਿਆ। ਮਨਦੀਪ ਕੌਰ ਨੂੰ DSP ਨਾਭਾ ਤੋਂ ਬਦਲ ਪੀਬੀਆਈ ਕ੍ਰਾਈਮ ਦਾ ਚਾਰਜ ਦਿੱਤਾ ਗਿਆ ਹੈ ਤੇ ਤਰਨਤਾਰਨ ਨੂੰ ਨਵੇਂ ਡੀਐਸਪੀ ਮਿਲੇ ਹਨ।



























