travel tourism firm: ਨਵੀਂ ਦਿੱਲੀ: ਲਗਪਗ ਦੋ ਮਹੀਨਿਆਂ ਬਾਅਦ ਘਰੇਲੂ ਹਵਾਬਾਜ਼ੀ ਸੇਵਾਵਾਂ ਮੁੜ ਚਾਲੂ ਹੋਣ ਦੇ ਬਾਵਜੂਦ ਇੱਕ ਉਦਯੋਗਿਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਮੱਦੇਨਜ਼ਰ ਯਾਤਰਾ ਤੇ ਸੈਰ-ਸਪਾਟਾ ਖੇਤਰ ਦੀਆਂ ਲਗਪਗ 40 ਪ੍ਰਤੀਸ਼ਤ ਕੰਪਨੀਆਂ ਅਗਲੇ ਤਿੰਨ ਤੋਂ ਛੇ ਮਹੀਨਿਆਂ ਲਈ ਖੁੱਲ੍ਹਣ ਦੀ ਸੰਭਾਵਨਾ ਹੈ । ਸਰਕਾਰ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ ਤੇ ਸੋਮਵਾਰ ਤੋਂ ਘਰੇਲੂ ਮਾਰਗਾਂ ‘ਤੇ ਦੁਬਾਰਾ ਉਡਾਣ ਸ਼ੁਰੂ ਹੋ ਗਈ ਹੈ ।
ਦਰਅਸਲ, ਇਹ ਰਿਪੋਰਟ ਬੀਓਟੀਟੀ ਟਰੈਵਲ ਸੈਂਟੀਮੈਂਟ ਟ੍ਰੈਕਰ ਨੇ ਸੱਤ ਰਾਸ਼ਟਰੀ ਐਸੋਸੀਏਸ਼ਨਾਂ ਆਈਓਟੀਓ, ਟੀਏਏਆਈ, ਆਈਸੀਪੀਬੀ, ਏਡੀਟੀਓਆਈ, ਓਟੀਓਆਈ, ਏਟੀਓਆਈ ਤੇ ਐਸਆਈਟੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਸ ਅਨੁਸਾਰ ਇਨ੍ਹਾਂ ਖੇਤਰਾਂ ਵਿੱਚ 36 ਪ੍ਰਤੀਸ਼ਤ ਕੰਪਨੀਆਂ ਅਸਥਾਈ ਤੌਰ ‘ਤੇ ਬੰਦ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ ।
ਇਸ ਤੋਂ ਇਲਾਵਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 81 ਫੀਸਦ ਯਾਤਰਾ ਤੇ ਸੈਰ-ਸਪਾਟਾ ਕੰਪਨੀਆਂ ਨੇ ਆਪਣੀ ਪੂਰੀ ਕਮਾਈ ਗੁਆ ਦਿੱਤੀ ਹੈ, ਜਦਕਿ 15 ਫੀਸਦ ਕੰਪਨੀਆਂ ਨੇ ਆਪਣੀ ਕਮਾਈ ਦਾ 75% ਗੁਆ ਦਿੱਤਾ ਹੈ । ਬੀਓਟੀਟੀ ਟਰੈਵਲ ਸੈਂਟੀਮੈਂਟ ਟਰੈਕਰ ਸਰਵੇਖਣ ਨੇ 10 ਦਿਨਾਂ ਵਿੱਚ 2,300 ਤੋਂ ਵੱਧ ਯਾਤਰਾ ਤੇ ਸੈਰ-ਸਪਾਟਾ ਕਾਰੋਬਾਰੀਆਂ ਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਆਨਲਾਈਨ ਪੋਲ ਕੀਤਾ ਗਿਆ ਹੈ ।
ਦੱਸ ਦੇਈਏ ਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਹਾਂਮਾਰੀ ਕਰਕੇ ਯਾਤਰਾ ਤੇ ਸੈਰ-ਸਪਾਟਾ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤਕਰੀਬਨ 40% ਕੰਪਨੀਆਂ ਤਿੰਨ ਤੋਂ ਛੇ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਬੰਦ ਹੋਣ ਦੇ ਖ਼ਤਰੇ ਵਿੱਚ ਹਨ,ਜਦੋਂ ਕਿ 35.7 ਫੀਸਦ ਹੋਰ ਕੰਪਨੀਆਂ ਅਸਥਾਈ ਤੌਰ ‘ਤੇ ਕੰਮਕਾਜ ਬੰਦ ਕਰ ਸਕਦੀਆਂ ਹਨ ।