ਦਿੱਲੀ ਦੇ ਰਾਊਜ ਐਵੇਨਿਊ ਕੋਰਟ ਨੇ 1984 ਮਾਮਲੇ ਵਿਚ ਮੁਲਜ਼ਮ ਸੱਜਣ ਕੁਮਾਰ ਖਿਲਾਫ ਦਰਜ ਮਾਮਲੇ ਵਿਚ ਟ੍ਰਾਇਲ ਪੂਰਾ ਕਰ ਲਿਆ ਹੈ। ਕੋਰਟ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਲਈ 29 ਅਕਤੂਬਰ ਦੀ ਤਰੀਕ ਤੈਅ ਕਰਨ ਦਾ ਹੁਕਮ ਦਿੱਤਾ। ਦੱਸ ਦੇਈਏ ਕਿ 7 ਜੁਲਾਈ ਨੂੰ ਸੱਜਣ ਕੁਮਾਰ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ। ਸੱਜਣ ਕੁਮਾਰ ਨੇ ਕਿਹਾ ਸੀ ਕਿ ਮੇਰੇ ਖਿਲਾਫ ਇਕ ਵੀ ਸਬੂਤ ਨਹੀਂ ਹੈ। 9 ਨਵੰਬਰ ਨੂੰ 2023 ਨੂੰ ਇਸ ਮਾਮਲੇ ਦੀ ਪੀੜਤ ਮਨਜੀਤ ਕੌਰ ਨੇ ਆਪਣੇ ਬਿਆਨ ਦਰਜ ਕਰਾਏ ਸਨ।
ਆਪਣੇ ਬਿਆਨ ਵਿਚ ਮਨਜੀਤ ਕੌਰ ਨੇ ਕਿਹਾ ਸੀ ਕਿ ਮੈਂ ਭੀੜ ਦੇ ਲੋਕਾਂ ਤੋਂ ਸੁਣਿਆ ਸੀ ਕਿ ਸੱਜਣ ਕੁਮਾਰ ਭੀੜ ਵਿਚ ਸ਼ਾਮਲ ਸਨ ਪਰ ਸੱਜਣ ਨੂੰ ਅੱਖਾਂ ਨਾਲ ਨਹੀਂ ਦੇਖਿਆ ਸੀ। 2023 ਨੂੰ ਕੋਰਟ ਨੇ ਸੱਜਣ ਕੁਮਾਰ ਖਿਲਾਫ ਦੋਸ਼ ਤੈਅ ਕਰ ਦਿੱਤੇ ਸਨ। ਕੋਰਟ ਨੇ ਸੱਜਣ ਕੁਮਾਰ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 147, 148, 152ਏ, 295, 149, 307, 308, 323, 325, 395, 436 ਤਹਿਤ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਕੋਰਟ ਨੇ ਐੱਸਆਈਟੀ ਵੱਲੋਂ ਸੱਜਣ ਕੁਮਾਰ ਖਿਲਾਫ ਲਗਾਈ ਕਤਲ ਦੀ ਧਾਰਾ 302 ਨੂੰ ਹਟਾਉਣ ਦਾ ਹੁਕਮ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
























