ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਦੌਰਾਨ ਜਿਥੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਨੂੰ ਲੈ ਕੇ ਕਈ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਕੋਲੋਂ ਮਾਫੀ ਮੰਗਵਾਉਣ ਦੀ ਸ਼ਰਤ ਰੱਖੀ ਹੈ, ਉਥੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੈਪਟਨ ਨੂੰ ਇੱਕ ਚੰਗੀ ਸਲਾਹ ਦਿੱਤੀ ਹੈ।
ਤ੍ਰਿਪਤ ਬਾਜਵਾ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਨੂੰ ਸਿੱਧੂ ਵੱਲੋਂ ਉਨ੍ਹਾਂ ਖਿਲਾਫ ਕੀਤੇ ਗਏ ਟਵੀਟ ਤੇ ਚਿੱਠੀਆਂ ਨੂੰ ਭੁਲਾ ਦੇਣਾ ਚਾਹੀਦਾ ਹੈ, ਜਿਵੇਂਕਿ ਉਨ੍ਹਾਂ ਨੇ ਐਮਪੀ ਪ੍ਰਤਾਪ ਸਿੰਘ ਬਾਜਵਾ ਦੇ ਉਨ੍ਹਾਂ ਖਿਲਾਫ ਤਿੱਖੇ ਟਵੀਟ ਤੇ ਚਿੱਠੀਆਂ ਭੁਲਾ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ “ਮੁੱਖ ਮੰਤਰੀ ਬਹੁਤ ਵੱਡੇ ਦਿਲ ਵਾਲੇ ਹਨ। ਪ੍ਰਤਾਪ ਬਾਜਵਾ ਵੀ ਮੁੱਖ ਮੰਤਰੀ ਖਿਲਾਫ ਬਹੁਤ ਕੁਝ ਬਲਦੇ ਤੇ ਲਿਖਦੇ ਰਹੇ ਹਨ, ਜੇਕਰ ਕੈਪਟਨ ਸਾਹਿਬ ਬਾਜਵਾ ਦੇ ਬਿਆਨਾਂ ਤੇ ਚਿੱਠੀਆਂ ਨੂੰ ਭੁਲਾ ਸਕਦੇ ਹਨ ਤਾਂ ਪਾਰਟੀ ਦੇ ਹਿਤ ਲਈ ਨਵਜੋਤ ਸਿੱਧੂ ਦੇ ਟਵੀਟ ਵੀ ਭੁੱਲ ਜਾਣ।
ਇਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਮੰਤਰੀ ਹਰੀਸ਼ ਰਾਵਤ ਨਾਲ ਹੋਈ ਮੀਟਿੰਗ ਵਿੱਚ ਇਸ ਗੱਲ ਦੀ ਤਾਂ ਰਾਜ਼ੀ ਸਨ ਕਿ ਉਹ ਸੂਬਾ ਪ੍ਰਧਾਨ ਨੂੰ ਲੈ ਕੇ ਹਾਈਕਮਾਨ ਦੇ ਫੈਸਲੇ ਨਾਲ ਉਹ ਸਹਿਮਤ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਸ਼ਰਤ ਰੱਖੀ ਸੀ ਕਿ ਉਹ ਸਿੱਧੂ ਨਾਲ ਉਦੋਂ ਹੀ ਮੁਲਾਕਾਤ ਕਰਨਗੇ ਜਦੋਂ ਉਹ ਜਨਤਕ ਤੌਰ ‘ਤੇ ਆਪਣੇ ਵੱਲੋਂ ਕੀਤੇ ਗਏ ਟਵੀਟਾਂ ਲਈ ਮਾਫੀ ਮੰਗਣ।
ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ ‘ਚ ਸੁਰੱਖਿਆ ਪ੍ਰਬੰਧਾਂ ‘ਤੇ ਉਠੇ ਸਵਾਲ, 15 ਦਿਨਾਂ ‘ਚ ਬਰਾਮਦ ਹੋਏ 27 ਫੋਨ, 17 ਖਿਲਾਫ ਕੇਸ ਦਰਜ
ਉਥੇ ਹੀ ਬੀਤੇ ਦਿਨ ਪ੍ਰਤਾਪ ਸਿੰਘ ਬਾਜਵਾ ਨੇ ਸਾਢੇ ਚਾਰ ਸਾਲਾਂ ਬਾਅਦ ਮੁੱਖ ਮੰਤਰੀ ਨਾਲ ਜਾ ਕੇ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਦਾ ਕਾਫੀ ਵਿਰੋਧ ਕਰਦੇ ਰਹੇ ਹਨ।