ਮੋਗਾ ਦੇ ਮੇਨ ਬਾਜ਼ਾਰ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਤਿੰਨ ਨੰਬਰ ਚੁੰਗੀ ਵੱਲੋਂ ਜਾਣ ਵਾਲੀ ਸੜਕ ‘ਤੇ ਸੋਨਾਲੀਕਾ ਟਰੈਕਟਰਾਂ ਨਾਲ ਲੱਦਿਆ ਇਕ ਘੋੜਾ ਟਰਾਲਾ ਬਿਜਲੀ ਦੀਆਂ ਤਾਰਾਂ ਤੇ ਖੰਭਿਆਂ ਦੀ ਚਪੇਟ ਵਿਚ ਆ ਗਿਆ। ਹਾਦਸੇ ਕਾਰਨਰ ਇਲਾਕੇ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਜਾਣਕਾਰੀ ਮੁਤਾਬਕ ਘਟਨਾ ਬੀਤੀ ਰਾਤ ਲਗਭਗ 12 ਤੋਂ 1 ਵਜੇ ਦੀ ਦੱਸੀ ਜਾ ਰਹੀ ਹੈ। ਖਾਸ ਗੱਲ ਹੈ ਕਿ ਇਸੇ ਰਸਤੇ ਤੋਂ ਸਿਵਲ ਹਸਪਤਾਲ ਮੋਗਾ ਲਈ ਬਿਜਲੀ ਦੀ ਹੌਟ ਲਾਈਨ ਵੀ ਲੰਘਦੀ ਹੈ ਜੋ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਹਾਦਸੇ ਦੇ ਬਾਅਦ ਤੋਂ ਹੀ ਇਲਾਕੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ।
ਘਟਨਾ ਦੇ ਬਾਅਦ ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਨੇ ਘੋੜਾ ਟਰਾਲਾ ਚਾਲਕ ਨੂੰ ਕਾਬੂ ਕਰ ਲਿਆ ਜਿਸ ਨੂੰ ਬਾਅਦ ਵਿਚ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਘੋੜਾ ਟਰਾਲਾ ਚਾਲਕ ਕਾਹਨ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਹ ਹੁਸ਼ਿਆਰਪੁਰ ਵਿਚ ਸੋਨਾਲਿਕਾ ਟਰੈਕਟਰ ਘੋੜਾ-ਟਰਾਲੇ ‘ਤੇ ਲੋਡ ਕਰਕੇ ਗੰਗਾ ਨਗਰ ਜਾ ਰਿਹਾ ਸੀ। ਮੋਗਾ ਦੇ ਮੇਨ ਚੌਕ ਵਿਚ ਕੁਝ ਲੋਕਾਂ ਵੱਲੋਂ ਦੱਸੇ ਗਏ ਰਸਤੇ ‘ਤੇ ਉਹ ਅੱਗੇ ਵਧਿਆ। ਉਸ ਸਮੇਂ ਰਾਤ ਦੇ ਲਗਭਗ 12 ਵਜੇ ਦਾ ਸਮਾਂ ਸੀ। ਠੰਡ ਜ਼ਿਆਦਾ ਹੋਣ ਕਾਰਨ ਟਰਾਲੇ ਦੇ ਸ਼ੀਸ਼ੇ ਬੰਦ ਸੀ ਜਿਸ ਨਾਲ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਦੀ ਆਵਾਜ਼ ਉਸ ਨੂੰ ਸੁਣਾਈ ਨਹੀਂ ਦਿੱਤੀ। ਦੂਜੇ ਪਾਸੇ ਉਸ ਦਾ ਸਹਾਇਕ ਡਰਾਈਵਰ ਵੀ ਨੀਂਦ ਵਿਚ ਸੀ ਜਿਸ ਕਰਕੇ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਕਾਰ ਨਾਲ ਟਕਰਾਉਣ ਮਗਰੋਂ ਦਰੱਖਤ ਨਾਲ ਟਕਰਾਈ ਗੱਡੀ, ਦੁਬਈ ਤੋਂ ਪੰਜਾਬ ਪਰਤੇ ਨੌਜਵਾਨ ਦੀ ਹੋਈ ਮੌ/ਤ
ਦੂਜੇ ਪਾਸੇ ਬਿਜਲੀ ਬੋਰਡ ਦੇ ਜੇਈ ਬੂਟਾ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਉਸੇ ਸਮੇਂ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਕਿਸੇ ਵੱਡੇ ਨੁਕਸਾਨ ਤੋਂ ਬਚਾਅ ਲਈ ਤੁਰੰਤ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਘੋੜਾ ਟਰਾਲਾ ਚਾਲਕ ਨੂੰ ਮੌਕੇ ‘ਤੇ ਹੀ ਲੋਕਾਂ ਨੇ ਕਾਬੂ ਕਰ ਲਿਆ ਸੀ ਵਿਭਾਗ ਵੱਲੋਂ ਪੁਲਿਸ ਨੂੰ ਲਿਖਿਤ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਘੋੜਾ ਟਰਾਲਾ ਚਾਲਕ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਬਿਜਲੀ ਸਪਲਾਈ ਨੂੰ ਜਲਦ ਹੀ ਬਹਾਲ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























