ਤਾਜਪੁਰ ਚੌਂਕ ਵੱਲ ਜਾਣ ਵਾਲੇ ਪੁਲ ‘ਤੇ ਐਤਵਾਰ ਦੁਪਹਿਰ ਕਰੀਬ 1:40 ਵਜੇ ਮੋਟਰਸਾਈਕਲ ਅਤੇ ਟਰੱਕ ਵਿਚਕਾਰ ਭਿਆਨਕ ਹਾਦਸਾ ਹੋ ਗਿਆ। ਹਾਦਸੇ ਵਿੱਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਅਰਜੁਨ ਕਸ਼੍ਯਪ (32) ਵਾਸੀ ਸਲੇਮ ਟਾਬਰੀ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਅਰਜੁਨ ਦੀ ਦੋਸਤ ਰਿਤੂ ਨੇ ਦੱਸਿਆ ਕਿ ਅਰਜੁਨ ਟਾਟਾ ਸਟੀਲ ਫੈਕਟਰੀ ਵਿੱਚ ਕੰਮ ਕਰਦਾ ਸੀ। ਐਤਵਾਰ ਨੂੰ ਉਸਦੀ ਛੁੱਟੀ ਸੀ ਅਤੇ ਉਹ ਘਰ ਤੋਂ ਸਮਰਾਲਾ ਚੌਂਕ ਵੱਲ ਜਾ ਰਿਹਾ ਸੀ। ਰਿਤੂ ਮੁਤਾਬਕ ਤਾਜਪੁਰ ਚੌਂਕ ਨੇੜੇ ਉਸਦੀ ਅਰਜੁਨ ਨਾਲ ਮੁਲਾਕਾਤ ਹੋਈ। ਕੁਝ ਸਮਾਂ ਗੱਲਬਾਤ ਕਰਨ ਤੋਂ ਬਾਅਦ ਅਰਜੁਨ ਨੇ ਸਮਰਾਲਾ ਚੌਂਕ ਤੋਂ ਸਮਾਨ ਲੈਣ ਦੀ ਗੱਲ ਕਹੀ ਅਤੇ ਦੋਵੇਂ ਪੁਲ ਉੱਤੇ ਚੜ੍ਹ ਗਏ।
ਇਹ ਵੀ ਪੜ੍ਹੋ : ਸੈਰ ਕਰਦੇ ਸਮੇਂ ਸੜਕ ਹਾ.ਦਸੇ ਦਾ ਸ਼ਿਕਾਰ ਹੋਏ ਸੇਵਾਮੁਕਤ ਲੈਫਟੀਨੈਂਟ ਜਨਰਲ ਕੁਲਵੰਤ ਮਾਨ, ਹਸਪਤਾਲ ‘ਚ ਹੋਈ ਮੌ.ਤ
ਇਸ ਦੌਰਾਨ ਪਿੱਛੋਂ ਇੱਕ ਤੇਜ਼ ਰਫ਼ਤਾਰ ਟਰੱਕ ਆਇਆ, ਜਿਸ ਨੇ ਮੋਟਰਸਾਈਕਲ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਅਰਜੁਨ ਮੋਟਰਸਾਈਕਲ ਸਮੇਤ ਟਰੱਕ ਹੇਠਾਂ ਆ ਗਿਆ। ਟਰੱਕ ਉਸਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਸਦਾ ਪੈਰ ਬੁਰੀ ਤਰ੍ਹਾਂ ਕੁਚਲ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਵਾਹਨ ਸਮੇਤ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
























