ਖੰਨਾ ਵਿਚ ਅੱਜ ਸਵੇਰੇ-ਸਵੇਰੇ ਦਰਦਨਾਕ ਹਾਦਸੇ ਵਿਚ ਇਕ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਲੋਕਾਂ ਨੂੰ ਖਰਾਬ ਖੜ੍ਹੇ ਟਰੱਕ ਨੂੰ ਧੱਕਾ ਲਗਾਉਣਾ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਕ ਖੰਨਾ ਦੇ ਜੀਟੀ ਰੋਡ ‘ਤੇ ਪਸ਼ੂ ਮੰਡੀ ਨੂੰ ਜਾਂਦੇ ਰਸਤੇ ‘ਤੇ ਇਕ ਟਰੱਕ ਰਸਤੇ ਵਿਚ ਖਰਾਬ ਪਿਆ ਸੀ। ਪਿੱਛੇ ਤੋਂ ਇਕ ਟਰੱਕ ਆਇਆ ਜਿਸ ਨੂੰ ਸਾਈਡ ਨਾ ਮਿਲਣ ‘ਤੇ ਟਰੱਕ ਡਰਾਈਵਰ ਨੂੰ ਸਾਈਡ ਦੇਣ ਨੂੰ ਕਿਹਾ ਗਿਆ ਜਿਵੇਂ ਹੀ ਉਹ ਤੇ ਉਸ ਦਾ ਸਹਾਇਕ ਟਰੱਕ ਡਰਾਈਵਰ ਨਾਲ ਮਿਲ ਕੇ ਟਰੱਕ ਨੂੰ ਧੱਕਾ ਲਗਾਉਣ ਲੱਗੇ ਤਾਂ ਅਚਾਨਕ ਕਰੰਟ ਲੱਗਣ ਨਾਲ ਤਿੰਨੋਂ ਦੂਰ ਜਾ ਡਿੱਗੇ।
ਕਰੰਟ ਲੱਗਣ ਨਾਲ ਇਕ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿਚ ਉਹ ਤੇ ਉਸ ਦਾ ਸਹਾਇਕ ਜ਼ਖਮੀ ਹੋਇਆ ਹੈ। ਟਰੱਕ ਡਰਾਈਵਰ ਸ਼ਾਮ ਕਿਸ਼ੋਰ ਤੇ ਸਹਾਇਕ ਅਜੇ ਨੇ ਦੱਸਿਆ ਕਿ ਉਹ ਪਸ਼ੂ ਮੰਡੀ ਦੇ ਸਾਈਡ ਇਕ ਮਿੱਲ ਵਿਚ ਸਾਮਾਨ ਛੱਡਣ ਆਏ ਸਨ। ਰਸਤੇ ਵਿਚ ਇਕ ਟਰੱਕ ਖਰਾਬ ਖੜ੍ਹਾ ਸੀ। ਉਹ ਆਪਣੇ ਸਹਾਇਕ ਤੇ ਇਕ ਹੋਰ ਟਰੱਕ ਡਰਾਈਵਰ ਨਾਲ ਖਰਾਬ ਟਰੱਕ ਨੂੰ ਸਾਈਡ ਕਰਵਾਉਣ ਲੱਗਾ ਤਾਂ ਟਰੱਕ ਵਿਚ ਕਰੰਟ ਸੀ ਜਿਸ ਨਾਲ ਉਹ ਤੇ ਉਸ ਦਾ ਸਹਾਇਕ ਗੰਭੀਰ ਜਖਮੀ ਹੋ ਗਏ ਜਦੋਂ ਕਿ ਤੀਜਾ ਵਿਅਕਤੀ ਜੋ ਕਿ ਇਕ ਹੋਰ ਟਰੱਕ ਦਾ ਡਰਾਈਵਰ ਸੀ, ਉਸ ਦੀ ਮੌਤ ਹੋ ਗਈ।
ਮੌਕੇ ‘ਤੇ ਪਹੁੰਚੇ ਬਿਜਲੀ ਵਿਭਾਗ ਦੇ ਜੇਈ ਸੁਮਿਤ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਸਨ। ਚੈੱਕ ਕੀਤਾ ਤਾਂ ਦੇਖਿਆ ਕਿ ਟਰੱਕ ‘ਤੇ ਅਜੇ ਵੀ ਕਰੰਟ ਸੀ। ਉਨ੍ਹਾਂ ਨੇ ਵਿਭਾਗ ਦੇ ਮੁਲਾਜ਼ਮਾਂ ਨਾਲ ਮਿਲ ਕੇ ਟਰੱਕ ਨੂੰ ਸਾਈਡ ਕਰਵਾ ਕੇ ਰਸਤਾ ਖੁੱਲ੍ਹਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਲਾਈਨ ਬਿਲਕੁਲ ਸਾਈਡ ‘ਤੇ ਸੀ ਪਰ ਟਰੱਕ ਬਿਲਕੁਲ ਉਸ ਦੇ ਨਾਲ ਖੜ੍ਹਾ ਕਰ ਦਿੱਤਾ ਗਿਆ ਜਿਸ ਨਾਲ ਟਰੱਕ ਵਿਚ ਕਰੰਟ ਆ ਗਿਆ। ਹਾਦਸੇ ਵਿਚ ਇਕ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖਮੀ ਹਨ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬਿਜਲੀ ਕਰੰਟ ਦੀ ਚਪੇਟ ਵਿਚ ਆਉਣ ਨਾਲ ਜ਼ਖਮੀ ਹੋਏ ਦੋਵੇਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮ੍ਰਿਤਕ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























