ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਟਰੰਪ ਗੋਲਡ ਕਾਰਡ’ ਨਾਂ ਤੋਂ ਇਕ ਨਵੇਂ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਨੂੰ 50 ਲੱਖ ਡਾਲਰ (22 ਕਰੋੜ ਭਾਰਤੀ ਰੁਪਏ) ਵਿਚ ਖਰੀਦਿਆ ਜਾ ਸਕਦਾ ਹੈ। ਟਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਦਾ ਰਸਤਾ ਦੱਸਿਆ ਹੈ।
ਅਮਰੀਕੀ ਰਾਸ਼ਟਰਪਤੀ ਨੇ ‘ਟਰੰਪ ਗੋਲਡ ਕਾਰਡ’ ਨੂੰ EB-5 ਵੀਜ਼ਾ ਪ੍ਰੋਗਰਾਮ ਦਾ ਬਦਲ ਦੱਸਿਆ ਤੇ ਕਿਹਾ ਕਿ ਭਵਿੱਖ ਵਿਚ 10 ਲੱਖ ਗੋਲਡ ਕਾਰਡ ਵੇਚੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵੀਜ਼ਾ ਕਾਰਡ ਅਮਰੀਕੀ ਨਾਗਰਿਕਤਾ ਦੇ ਰਸਤੇ ਖੋਲ੍ਹਗਾ। ਇਸ ਕਾਰਡ ਨੂੰ ਖਰੀਦ ਕੇ ਲੋਕ ਅਮਰੀਕਾ ਆਉਣਗੇ ਤੇ ਇਥੇ ਬਹੁਤ ਜ਼ਿਆਦਾ ਟੈਕਸ ਭਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪਹਿਲ ਨਾਲ ਰਾਸ਼ਟਰੀ ਕਰਜ਼ ਦਾ ਭੁਗਤਾਨ ਜਲਦ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕਿਸਾਨ ਆਗੂ ਡੱਲੇਵਾਲ ਨੂੰ ਹੋਇਆ 103 ਡਿਗਰੀ ਬੁਖ਼ਾਰ, ਡਾਕਟਰਾਂ ਦੀ ਟੀਮ ਕਰ ਰਹੀ ਨਿਗਰਾਨੀ
ਫਿਲਹਾਲ ਅਮਰੀਕਾ ਵਿਚ ਨਾਗਰਿਕਤਾ ਹਾਸਲ ਕਰਨ ਲਈ EB-5 ਵੀਜ਼ਾ ਪ੍ਰੋਗਰਾਮ ਹੈ। ਇਹ 1990 ਤੋਂ ਲਾਗੂ ਹੈ। ਇਸ ਵੀਜ਼ੇ ਪ੍ਰੋਗਰਾਮ ਦਾ ਮਕਸਦ ਵਿਦੇਸ਼ੀ ਨਿਵੇਸ਼ ਹਾਸਲ ਕਰਨਾ ਹੈ। ਇਸ ਨਾਲ ਲੋਕਾਂ ਨੂੰ ਕਿਸੇ ਅਜਿਹੇ ਬਿਜ਼ਨੈੱਸ ਵਿਚ 1 ਮਿਲੀਅਨ ਡਾਲਰ ਦਾ ਨਿਵੇਸ਼ ਕਰਨਾ ਹੁੰਦਾ ਹੈ ਜੋ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਦਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
