ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ‘ਤੇ ਸਭ ਤੋਂ ਪਹਿਲਾਂ ਜਨਮ ਦਿਨ ਦੀ ਵਧਾਈ ਦਿੱਤੀ। ਪੀਐੱਮ ਮੋਦੀ ਅੱਜ 75 ਸਾਲ ਦੇ ਹੋ ਗਏ ਹਨ। ਟਰੰਪ ਨੇ ਰਾਤ 11.30 ਵਜੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ PM ਨਾਲ ਗੱਲਬਾਤ ਬਾਰੇ ਦੱਸਿਆ।
ਟਰੰਪ ਨੇ ਲਿਖਿਆ-ਹੁਣੇ-ਹੁਣੇ ਮੇਰੇ ਦੋਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਚੰਗੀ ਗੱਲਬਾਤ ਹੋਈ। ਮੈਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਹ ਚੰਗਾ ਕੰਮ ਕਰ ਰਹੇ ਹਨ। ਟਰੰਪ ਨੇ ਰੂਸ ਤੇ ਯੂਕਰੇਨ ਦੇ ਵਿਚ ਜੰਗ ਖਤਮ ਕਰਨ ਵਿਚ ਸਹਿਯੋਗ ਲਈ ਪੀਐੱਮ ਮੋਦੀ ਦਾ ਧੰਨਵਾਦ ਕੀਤਾ।
ਜਵਾਬ ਵਿਚ PM ਮੋਦੀ ਨੇ ਲਿਖਿਆ, ‘ਥੈਂਕ ਯੂ, ਮੇਰੇ ਦੋਸਤ, ਟਰੰਪ, ਮੇਰੇ 75ਵੇਂ ਜਨਮ ਦਿਨ ‘ਤੇ ਤੁਹਾਡੇ ਫੋਨ ਕਾਲ ਤੇ ਵਧਾਈ ਲਈ ਧੰਨਵਾਦ। ਤੁਹਾਡੀ ਤਰ੍ਹਾਂ ਮੈਂ ਵੀ ਭਾਰਤ-ਅਮਰੀਕਾ ਵਿਚ ਵਿਆਪਕ ਤੇ ਵਿਸ਼ਵ ਸਾਂਝੇਦਾਰੀ ਦੀਆਂ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਪੂਰੀ ਤਰ੍ਹਾਂ ਤੋਂ ਵਚਨਬੱਧ ਹਾਂ। ਅਸੀਂ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਦੀ ਦਿਸ਼ਾ ਵਿਚ ਤੁਹਾਡੀ ਪਹਿਲ ਦਾ ਸਮਰਥਨ ਕਰਦੇ ਹਾਂ।
ਇਹ ਵੀ ਪੜ੍ਹੋ : ਨਰਾਤਿਆਂ ਤੋਂ ਪਹਿਲਾਂ ਸ਼ਰਧਾਲੂਆਂ ਲਈ ਵੱਡੀ ਖਬਰ, ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਅੱਜ ਤੋਂ ਮੁੜ ਹੋਈ ਸ਼ੁਰੂ
ਡੋਨਾਲਡ ਟਰੰਪ ਪੀਐੱਮ ਮੋਦੀ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲੇ ਨੇਤਾਵਾਂ ਵਿਚ ਸਭ ਤੋਂ ਪਹਿਲਾਂ ਹਨ। ਦੋਵਾਂ ਨੇਤਾਵਾਂ ਦੇ ਵਿਚ ਫੋਨ ‘ਤੇ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਦੀ ਟੀਮ ਟ੍ਰੇਡ ਡੀਲ ਲਈ ਭਾਰਤ ਵਿਚ ਹਨ। ਲਗਭਗ 8 ਘੰਟੇ ਅੱਜ ਗੱਲਬਾਤ ਹੋਈ ਜਿਸ ਨਾਲ ਸਕਾਰਾਤਮਕ ਨਤੀਜਿਆਂ ਦੇ ਸੰਕੇਤ ਮਿਲੇ ਹਨ। ਇਸ ਦੇ ਤੁਰੰਤ ਬਾਅਦ ਰਾਸ਼ਟਰਪਤੀ ਟਰੰਪ ਦਾ ਪੀਐੱਮ ਮੋਦੀ ਨੂੰ ਫੋਨ ਕਰਨਾ, ਕਾਫੀ ਕੁਝ ਇਸ਼ਾਰਾ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























