Twenty Three Corona positive : ਕੋਰੋਨਾ ਦੇ ਮਾਮਲੇ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਦੇ ਨਵੇਂ ਕੇਸਾਂ ਦੀ ਗਿਣਤੀ ਵਧਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਰੇਟਾ ਵਿਚ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਐਸਐਚਓ ਸਣੇ 9 ਪੁਲਿਸ ਮੁਲਾਜ਼ਮ ਸ਼ਾਮਲ ਹਨ। ਉਥੇ ਹੀ ਫਿਰੋਜ਼ਪੁਰ ਤੋਂ ਕੋਰੋਨਾ ਦੇ 13 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਸਾਹਮਣੇ ਆਏ ਮਾਮਲਿਆਂ ਵਿਚੋਂ 8 ਮਮਦੋਟ ਸ਼ਹਿਰ ਦੇ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਸਥਾਨਕ ਬੇਕਰੀ ਸਟੋਰ ਦੇ ਦੋ ਸਕੇ ਭਰਾ ਕੋਰੋਨਾ ਪਾਜ਼ੀਟਿਵ ਆਏ ਸਨ ਅਤੇ ਬੀਤੇ ਦਿਨ ਬੇਕਰੀ ਸਟੋਰ ਦੇ ਮੁਲਾਜ਼ਮਾਂ ਤੇ ਪਰਿਵਾਰਿਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਸਨ।
ਇਨ੍ਹਾਂ ਅੱਠ ਕੇਸਾਂ ਵਿੱਚ ਬੇਕਰੀ ਸਟੋਰ ‘ਤੇ ਕੰਮ ਕਰਨ ਵਾਲੇ 6 ਪ੍ਰਵਾਸੀ ਮੁਲਾਜ਼ਮ, 1 ਲੋਕਲ ਮਹਿਲਾ ਮੁਲਾਜ਼ਮ ਅਤੇ 1 ਪਰਿਵਾਰਕ ਮਹਿਲਾ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਪੌਜ਼ੇਟਿਵ ਰਿਪੋਰਟ ਆਉਂਦਿਆਂ ਹੀ ਸਿਹਤ ਵਿਭਾਗ ਨੇ ਬਾਜ਼ਾਰ ਦੇ ਲੋਕਾਂ ਅਤੇ ਸ਼ਹਿਰ ਦੇ ਲੋਕਾਂ ਨੂੰ ਤੁਰੰਤ ਜਾਗਰੂਕ ਕਰਨ ਲਈ ਕਮਰ ਕੱਸ ਲਈ ਹੈ ਅਤੇ ਲੋਕਾਂ ਨੂੰ ਅਹਿਤਿਆਤ ਵਰਤਣ ਲਈ ਥਾਂ-ਥਾਂ ‘ਤੇ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਬੇਕਰੀ ਸਟੋਰ ‘ਤੇ ਇੰਨੇ ਮਾਮਲੇ ਇਕੱਠੇ ਆਉਣ ਨਾਲ ਸ਼ਹਿਰ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਰੇਟਾ ਦੇ ਐਸਐਚਓ ਤੋਂ ਇਲਾਵਾ ਥਾਣੇ ਦਾ ਏਐਸਆਈ, ਮਹਿਲਾ ਕਾਂਸਟੇਬਲ, 3 ਸਿਪਾਹੀ ਤੇ 3 ਹੋਮਗਾਰਡ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਅੱਜ ਮਿਲੇ ਮਰੀਜ਼ਾਂ ਵਿਚ ਪਿੰਡ ਬਹਾਦਰਪੁਰ ਦਾ ਇਕ ਵਿਅਕਤੀ ਵੀ ਸ਼ਾਮਲ ਹੈ। ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਥਾਣੇ ਵਿਚ ਹਫੜਾ-ਦਫੜੀ ਮਚ ਗਈ ਹੈ। ਸਿਹਤ ਵਿਭਾਗ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।