ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਟਿਊਸ਼ਨ ਪੜ੍ਹਨ ਗਏ 2 ਸਗੇ ਭਰਾ ਵਾਪਸ ਘਰ ਨਹੀਂ ਪਰਤੇ। ਉਹ ਦੋਵੇਂ ਲਾਪਤਾ ਹੋ ਗਏ ਹਨ। ਬੱਚਿਆਂ ਦੇ ਨਾਂ ਅਭਿਸ਼ੇਕ ਤੇ ਰਿਤਿਕ ਹਨ। ਦੋਵੇਂ ਬੱਚਿਆਂ ਦੀ ਉਮਰ 8 ਸਾਲ ਤੇ 12 ਸਾਲ ਦੱਸੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਤੋਂ ਮਾਪੇ ਬੱਚਿਆਂ ਦੀ ਉਡੀਕ ਕਰ ਰਹੇ ਹਨ।
ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਵੱਲੋਂ CCTV ਦੀ ਮਦਦ ਨਾਲ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਮਾਪੇ ਬਹੁਤ ਹੀ ਪ੍ਰੇਸ਼ਾਨ ਹਨ। ਮਾਂ ਵਾਰ-ਵਾਰ ਆਪਣੇ ਪੁੱਤਾਂ ਨੂੰ ਆਵਾਜ਼ਾਂ ਮਾਰ ਰਹੀ ਹੈ ਦੂਜੇ ਪਾਸੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਮਾਂ ਪਿਛਲੇ 24 ਘੰਟਿਆਂ ਤੋਂ ਬੱਚਿਆਂ ਦੀ ਉਡੀਕ ਕਰ ਰਹੀ ਹੈ, ਉਸ ਨੇ ਰੋਟੀ ਤੱਕ ਨਹੀਂ ਖਾਧੀ।
ਇਹ ਵੀ ਪੜ੍ਹੋ : ਪੈਰੀ ਕ.ਤ/ਲ ਮਾਮਲੇ ਨਾਲ ਜੁੜੀ ਵੱਡੀ ਖਬਰ, ਸ਼ੂ/ਟਰਾਂ ਨੂੰ ਕਾਰ ਮੁਹੱਈਆ ਕਰਵਾਉਣ ਵਾਲਾ ਮੁਲਜ਼ਮ ਗ੍ਰਿਫਤਾਰ
ਲਾਪਤਾ ਹੋਏ ਬੱਚਿਆਂ ਦੇ ਪਿਤਾ ਅਮਿਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ 4.30 ਵਜੇ ਦੋਵੇਂ ਬੱਚੇ ਟਿਊਸ਼ਨ ਪੜ੍ਹਨ ਗਏ ਸਨ ਪਰ ਉਸ ਮਗਰੋਂ ਘਰ ਵਾਪਸ ਨਹੀਂ ਆਏ। ਦੇਰ ਸ਼ਾਮ ਜਦੋਂ ਉਹ ਨਹੀਂ ਪਰਤੇ ਤਾਂ ਅਸੀਂ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਟਿਊਸ਼ਨ ਵਾਲੀ ਮੈਡਮ ਨੇ ਦੱਸਿਆ ਕਿ ਬੱਚੇ ਟਿਊਸ਼ਨ ਪੜ੍ਹਨ ਆਏ ਹੀ ਨਹੀਂ। ਪਿਤਾ ਵੱਲੋਂ ਸਕੂਲ ਜਾ ਕੇ ਵੀ ਪੁੱਛਿਆ ਗਿਆ ਜਿਥੇ ਦੋਵੇਂ ਬੱਚੇ ਪੜ੍ਹਦੇ ਹਨ ਪਰ ਉਹ ਉਥੇ ਵੀ ਨਹੀਂ ਮਿਲੇ। ਪ੍ਰੇਸ਼ਾਨ ਮਾਪਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਦੋਵੇਂ ਬੱਚਿਆਂ ਨੂੰ ਲੱਭਣ ਦੀ ਗੁਹਾਰ ਲਗਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























