ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਇੱਕ ਜੋੜੇ ਸਣੇ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਤੜਕੇ 3 ਵਜੇ ਵਾਪਰਿਆ ਜਦੋਂ ਇਕ ਟੂਰਿਸਟ ਬੱਸ ਸੜਕ ਦੇ ਕਿਨਾਰੇ ਸਰੀਏ ਨਾਲ ਭਰੇ ਟਰੱਕ ਵਿੱਚ ਜਾ ਟਕਰਾਈ।
ਇਹ ਹਾਦਸਾ ਮਾਰਕਫੈਡ ਘਿਓ ਮਿੱਲ ਦੇ ਸਾਹਮਣੇ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ।। ਯਾਤਰੀ ਬੱਸ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਲਾਸ਼ ਟਰਾਲੇ ਦੇ ਕੋਲ ਮਿਲਿਆ ਹੈ, ਜੋ ਸ਼ਾਇਦ ਟਰਾਲੇ ਦੇ ਡਰਾਈਵਰ ਦਾ ਹੋ ਸਕਦਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਰਾਤ ਨੂੰ ਟਰਾਲਾ ਪਾਰਕ ਕਰਕੇ ਉਸ ਹੇਠਾਂ ਸੁੱਤਾ ਹੋਵੇਗਾ।
ਇਸ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਵੀ ਹੋਏ ਹਨ। ਇਨ੍ਹਾਂ ਵਿੱਚ ਲੁਧਿਆਣਾ ਦੇ ਬੱਗਾ ਖੁਰਦ ਨਿਵਾਸ ਜੋੜਾ ਵਿਸ਼ਵਨਾਥ ਅਤੇ ਕਲਾਵਤੀ ਤੇ ਲੁਧਿਆਣਾ ਦੇ ਹੀ ਸ਼ਿਵਪੁਰੀ ਨਿਵਾਸੀ ਮੁਹੰਮਦ ਜਾਸਨ ਸ਼ਾਮਲ ਹਨ। ਜੋੜੇ ਨੂੰ ਇਲਾਜ ਲਈ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ ਵਿਚ ਰੱਖ ਕੇ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸੰਧੂ ਕਤਲ ਮਾਮਲਾ : NIA ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧਤ 2 ਕੀਤੇ ਕਾਬੂ
ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਯਾਤਰੀਆਂ ਦੀ ਬੱਸ ਭਰ ਕੇ ਲੁਧਿਆਣਾ ਜਾ ਰਹੀ ਸੀ। ਬੱਸ ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਰਾਹਗੀਰਾਂ ਨੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।