Two more farmers involved : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ। ਪੰਜਾਬ, ਹਰਿਆਣਾ ਤੇ ਵੱਖ-ਵੱਖ ਰਾਜਾਂ ਦੇ ਕਈ ਕਿਸਾਨ ਇਸ ਅੰਦੋਲਨ ਦੀ ਭੇਟ ਚੜ੍ਹੇ ਹਨ। ਤਾਜ਼ਾ ਮਾਮਲੇ ਵਿੱਚ ਬੁਢਲਾਢਾ ਦੇ ਭਦੜਾ ਪਿੰਡ ਦੇ ਇੱਕ 45 ਸਾਲਾ ਨੌਜਵਾਨ ਕਿਸਾਨ, ਜੋ ਕਿ ਦਿੱਲੀ ਦੀ ਟੀਕਰੀ ਬਾਰਡਰ ‘ਤੇ ਸੇਵਾ ਕਰ ਰਿਹਾ ਹੈ, ਦੀ ਟਿਕਰੀ ਸਰਹੱਦ’ ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕਿਸਾਨ ਸੰਗਠਨ ਉਗਰਾ ਧੜੇ ਦੇ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਪਿੰਡ ਭਦੜ ਦਾ ਨੌਜਵਾਨ ਕਿਸਾਨ ਬਬਲੀ ਸਿੰਘ ਉਰਫ ਗੁਰਜੰਟ ਸਿੰਘ ਟਿਕਰੀ ਸਰਹੱਦ ’ਤੇ ਜਥੇਬੰਦੀ ਦੀ ਸਟੇਜ ਤੋਂ ਆਪਣੇ ਰੈਣ ਬਸੇਰੇ ਵੱਲ ਪਰਤ ਰਿਹਾ ਸੀ, ਜਿਸ ਨੂੰ ਇੱਕ ਬੱਸ ਨੇ ਫੇਟ ਮਾਰ ਦਿੱਤੀ, ਜਿਸ ਨਾਲ ਉਸ ਦੀ ਮਤੌ ਹੋ ਗਈ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਗੁਟ ਨਾਲ ਸੰਬੰਧਤ ਮਾਨਸਾ ਦੇ ਪਿੰਡ ਰੱਲੀ ਦੀ ਕਿਸਾਨ ਨੇਤਾ ਅਮਰਜੀਤ ਕੌਰ ਦਿੱਲੀ ਦੇ ਸੰਘਰਸ਼ ਵਿੱਚ ਕਿਸਾਨ ਯੂਨੀਅਨ ਦੇ ਨਾਲ ਪਹੁੰਚੇ ਸਨ, ਉਥੇ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਉਹ ਵਾਪਸ ਪਰਤ ਆਏ ਸਨ, ਜਿਸ ਦੇ ਅਗਲੇ ਦਿਨ ਉਨ੍ਹਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਦੱਸਣਯੋਗ ਹੈ ਕਿ ਤਿੰਨੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਤਿੰਨ ਘੰਟਿਆਂ ਲਈ ਦੇਸ਼ ਭਰ ਵਿੱਚ ਚੱਕਾ ਜਾਮ ਦੌਰਾਨ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਸੜਕਾਂ ‘ਤੇ ਉਤਰ ਆਈਆਂ । ਜੰਮੂ-ਕਸ਼ਮੀਰ, ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਵੀ ਸੀਮਤ ਪੱਧਰਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਹੋਇਆ । ਦੁਪਹਿਰ 12 ਤੋਂ 3 ਵਜੇ ਤੱਕ ਸ਼ਾਂਤੀਪੂਰਵਕ ਚੱਕਾ ਜਾਮ ਦੇ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ 2 ਅਕਤੂਬਰ ਤੱਕ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਅਲਟੀਮੇਟਮ ਦੇ ਦਿੱਤਾ। ਗਾਜੀਪੁਰ ਬਾਰਡਰ ‘ਤੇ ਟਿਕੈਤ ਨੇ ਕਿਹਾ, “ਅਸੀਂ ਸਰਕਾਰ ਨਾਲ ਕਿਸੇ ਦਬਾਅ ਵਿੱਚ ਗੱਲਬਾਤ ਨਹੀਂ ਕਰਾਂਗੇ।” ਸਰਕਾਰ ਨੂੰ ਗੱਲਬਾਤ ਲਈ ਉਹੀ ਪਲੇਟਫਾਰਮ ਤਿਆਰ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਇਸ ਅੰਦੋਲਨ ਨੂੰ ਖਤਮ ਨਹੀਂ ਕਰਨਗੇ। ਉਥੇ ਹੀ ਸਰਕਾਰ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਾਂ ਤਿਆਰ ਹੈ ਪਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ।