Two New Cases of Corona : ਅੱਜ ਚੰਡੀਗੜ੍ਹ ਤੇ ਮੋਹਾਲੀ ਤੋਂ ਮੁੜ ਕੋਰੋਨਾ ਦਾ ਇਕ-ਇਕ ਮਾਮਲਾ ਸਾਹਮਣੇ ਆਏ ਹੈ। ਇਥੇ ਚੰਡੀਗੜ੍ਹ ਵਿਚ 34 ਸਾਲਾ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਕੱਲ ਮੰਗਲਵਾਰ ਨੂੰ ਇਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇਕ ਖੇਤਰੀ ਪ੍ਰਚਾਰਕ ਸਣੇ ਇਕ ਸੇਵਾਦਾਰ ਦੇ ਪਾਜ਼ੀਟਿਵ ਹੋਣ ’ਤੇ ਚੰਡੀਗੜ੍ਹ ਸੈਕਟਰ-18 ਸਥਿਤ ਸੰਘ ਦਫਤਰ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਹੁਣ ਲੋਕਾਂ ਦੇ ਆਉਣ-ਜਾਣ ’ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।
ਖੇਤਰੀ ਪ੍ਰਚਾਰਕ ਨੂੰ ਸੰਘ ਦਫਤਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਹੈ। ਇਹ ਪ੍ਰਚਾਰਕ ਜੂਨ ਮਹੀਨੇ ਦੀ ਸ਼ੁਰੂਆਤ ਵਿਚ ਦਿੱਲੀ ਤੋਂ ਪਰਤੇ ਸਨ। ਖਦਸਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਦਿੱਲੀ ਵਿਚ ਹੀ ਕਿਸੇ ਕੋਰੋਨਾ ਪਾਜ਼ੀਟਿਵ ਦੇ ਸੰਪਰਕ ਵਿਚ ਆਏ ਹੋਣਗੇ। ਹੁਣ ਉਨ੍ਹਾਂ ਦੇ ਸੰਪਰਕ ਵਿਚ ਆਉਣ ਨਾਲ ਸੰਘ ਦਫਤਰ ਦੇ 42 ਸਾਲਾ ਸੇਵਾਦਾਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਉਧਰ ਮੋਹਾਲੀ ਦੇ ਨਯਾਗਾਂਵ ਦੇ ਦਸ਼ਮੇਸ਼ ਨਗਰ ਵਿਚ ਇਕ ਨੌਜਵਾਨ ਪਾਜ਼ੀਟਿਵ ਮਿਲਿਾ ਹੈ। ਜ਼ਿਲੇ ਵਿਚ ਹੁਣ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 137 ਹੋ ਗਈ ਹੈ, ਜਦਕਿ ਤਿੰਨ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ ਤੋਂ ਬੁਖਾਰ ਅਤੇ ਖਾਂਸੀ ਵਰਗੇ ਲੱਛਣਾਂ ਦੇ ਨਾਲ ਪਰਤੇ ਮਨੀਮਾਜਰਾ ਸੁਭਾਸ਼ ਨਗਰ ਨਿਵਾਸੀ 28 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹ 7 ਜੂਨ ਨੂੰ ਚੰਡੀਗੜ੍ਹ ਤੋਂ ਵਾਪਿਸ ਆਉਂਦਿਆਂ ਹੀ ਸਿੱਧੇ ਹਸਪਤਾਲ ਚੈਕੱਪ ਲਈ ਗਿਆ ਸੀ। ਉਸ ਦੇ ਸੰਪਰਕ ਵਿਚ ਛੇ ਪਰਿਵਾਰ ਦੇ ਮੈਂਬਰ ਰਹੇ ਹਨ, ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।