ਮਹਾਰਾਸ਼ਟਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਗੁਰੂ ਘਰ ਵਿਚ 2 ਧਿਰਾਂ ਆਹਮੋ ਸਾਹਮਣੇ ਹੋ ਗਈਆਂ ਹਨ ਜਿਸ ਕਰਕੇ ਪਥਰਾਅ ਹੋਇਆ ਤੇ ਗੁਰੂ ਘਰ ਦੇ ਗੇਟ ਅੱਗੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਅਗਲੇ 3 ਦਿਨਾਂ ਲਈ ਸੀਤ ਲਹਿਰ ਤੇ ਧੁੰਦ ਦਾ ਅਲਰਟ, ਵਿਭਾਗ ਨੇ ਮੀਂਹ ਪੈਣ ਦੀ ਵੀ ਕੀਤੀ ਭਵਿੱਖਬਾਣੀ
ਧਿਰਾਂ ਵੱਲੋਂ ਡੰਡਿਆਂ ਤੇ ਰਾਡਾਂ ਨਾਲ ਹਲਾ ਕੀਤਾ ਗਿਆ ਤੇ ਇੱਟਾਂ ਤੇ ਰੋੜੇ ਵੀ ਗੁਰੂ ਘਰ ‘ਤੇ ਚਲਾਈਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ ਗੁਰੂ ਘਰ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਜਿਸ ਕਰਕੇ 2 ਧਿਰਾਂ ਭਿੜ ਗਈਆਂ। ਇਕ ਧਿਰ ਵੱਲੋਂ ਗੁਰੂ ਘਰ ਦੇ ਗੇਟ ਅੱਗੇ ਹਮਲਾ ਕੀਤਾ ਗਿਆ ਤੇ ਜਦੋਂ ਗੁਰੂ ਘਰ ਦਾ ਗੇਟ ਬੰਦ ਕਰ ਦਿੱਤਾ ਗਿਆ ਤਾਂ ਉਪਰੋਂ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੂੰ ਮਾਹੌਲ ‘ਤੇ ਕਾਬੂ ਪਾਉਣ ਲਈ ਲਾਠੀਚਾਰਜ ਕਰਨਾ ਪਿਆ। 8 ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ। ਕੜੀ ਮੁਸ਼ੱਕਤ ਦੇ ਬਾਅਦ ਪੁਲਿਸ ਵਲੋਂ ਤਣਾਅਪੂਰਨ ਮਾਹੌਲ ਉਤੇ ਕਾਬੂ ਪਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























