ਬੀਐੱਸਐੱਫ ਨੇ ਪੰਜਾਬ ਵਿਚ ਡਰੱਗ ਸਮਗਲਿੰਗ ਦੇ ਦੋਸ਼ ਵਿਚ 2 ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ। ਫਿਰੋਜ਼ਪੁਰ ਦੇ ਜੱਲੋ ਦੇ ਮੋੜ ਇਲਾਕੇ ਵਿਚ ਪਿੰਡ ਵਾਸੀਆਂ ਵੱਲੋਂ ਸ਼ੋਰ ਮਚਾਉਣ ਦੇ ਬਾਅਦ ਸੀਮਾ ਸੁਰੱਖਿਆ ਬਲ ਦੀ ਇਕ ਟੀਮ ਨੇ ਸਵੇਰੇ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿਚ 2 ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ।
ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਜਿਸ ਵਿਚ ਯੂਨੀਫਾਰਮ ਪਹਿਨੇ ਦੋ ਪੁਲਿਸ ਮੁਲਾਜ਼ਮ ਪਿੰਡ ਵਾਲਿਆਂ ਵੱਲੋਂ ਪੁੱਛਗਿਛ ਕੀਤੇ ਜਾਣ ‘ਤੇ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪੰਜਾਬ ਪੁਲਿਸ ਨੇ ਟਵੀਟ ਵਿਚ ਕਿਹਾ ਕਿ ਜਲੰਧਰ ਪੇਂਡੂ ਇਲਾਕੇ ਵਿਚ ਤਾਇਨਾਤ ਦੋ ਪੁਲਿਸ ਮੁਲਾਜ਼ਮ ਸਬ-ਇੰਸਪੈਕਟਰ ਨਿਸ਼ਾਨ ਸਿੰਘ ਤੇ ਉਨ੍ਹਾਂ ਦੇ ਅਸਿਸਟੈਂਟ ਗੁਰਵਿੰਦਰ ਰਾਮ ਇਕ ਛਾਪੇਮਾਰੀ ਦੇ ਬਾਅਦ ਹੈਰੋਇਨ ਬਰਾਮਦ ਕਰਨ ਲਈ ਫਿਰੋਜ਼ਪੁਰ ਗਏ ਸਨ।
ਪੰਜਾਬ ਪੁਲਿਸ ਨੇ ਬੀਐੱਸਐੱਫ ਤੇ ਐੱਸਐੱਸਓਸੀ ਫਾਜ਼ਿਲਕਾ ਨੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਕੀਤੇ ਗਏ ਇਨਪੁੱਟ ‘ਤੇ ਕਾਰਵਾਈ ਕਰਦੇ ਹੋਏ 1.71 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਮਲਕੀਤ ਕਾਲੀ ਤੇ ਉਸ ਦੇ ਸਾਥੀਆਂ ਦੇ ਕਬਜ਼ੇ ਤੋਂ ਹੁਣ ਤੱਕ 24.71 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਐੱਸਐੱਸਓਸੀ ਫਾਜ਼ਿਲਕਾ ਵਿਚ FIR ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲਖਨਊ ਰੇਲਵੇ ਕਾਲੋਨੀ ‘ਚ ਛੱਤ ਡਿੱਗਣ ਨਾਲ ਹਾਦਸਾ, 3 ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌ.ਤ
ਇਹ ਪੁੱਛੇ ਜਾਣ ‘ਤੇ ਫ਼ਿਰੋਜ਼ਪੁਰ ਦੇ ਏਆਈਜੀ ਕਾਊਂਟਰ ਇੰਟੈਲੀਜੈਂਸ ਲਖਬੀਰ ਸਿੰਘ ਨੇ ਕਿਹਾ ਕਿ ਵੀਡੀਓ ਗੁੰਮਰਾਹ ਕਰਨ ਵਾਲੀਹੈ। ਦੋਵੇਂ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ ਮੁਲਜ਼ਮ ਮਲਕੀਤ ਸਿੰਘ ਕਾਲੀ ਦੀ ਸੂਚਨਾ ਦੇ ਆਧਾਰ ’ਤੇ ਹੈਰੋਇਨ ਬਰਾਮਦ ਕਰਨ ਲਈ ਫ਼ਿਰੋਜ਼ਪੁਰ ਗਏ ਹੋਏ ਸਨ। ਤਸਕਰੀ ਲਈ ਬਦਨਾਮ ਕਾਲੀ ਨੂੰ ਜਲੰਧਰ ਪੁਲਿਸ ਨੇ 7 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਨਸ਼ਿਆਂ ਦੀ ਖੇਪ ਲਿਆਉਣ ਲਈ ਲੋਕਾਂ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਪਾਰ ਭੇਜਦਾ ਸੀ। ਅਸੀਂ ਉਸ ਤੋਂ ਪੁੱਛਗਿੱਛ ਕਰ ਰਹੇ ਹਾਂ ਅਤੇ ਉਸ ਨੇ ਸਾਨੂੰ 1.710 ਕਿਲੋਗ੍ਰਾਮ ਹੈਰੋਇਨ ਦੇ ਦੋ ਪੈਕੇਟ ਬਾਰੇ ਦੱਸਿਆ, ਜਿਸ ਨੂੰ ਪੁਲਿਸ ਬਰਾਮਦ ਕਰਨ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: