Two policemen rode bicycles : ਪੰਜਾਬ ਪੁਲਿਸ ਦਾ ਨਾਂ ਰੋਸ਼ਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਫਤਿਹ ਮਿਸ਼ਨ ਅਧੀਨ ਸ੍ਰੀ ਮੁਕਤਸਰ ਸਾਹਿਬ ਤੋਂ ਦੋ ਪੁਲਿਸ ਮੁਲਾਜ਼ਮ ਕਾਂਸਟੇਬਲ ਸਮਨਦੀਪ ਅਤੇ ਸੀਨੀਅਰ ਕਾਂਸਟੇਬਲ ਗੁਰਸੇਵਕ ਸਿੰਘ ਸਾਈਕਲ ’ਤੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ ’ਤੇ ਵੱਖ-ਵੱਖ ਸ਼ਹਿਰਾਂ ਵਿਚ ਜਾ ਰਹੇੇ ਹਨ। ਇਸ ਦੌਰਾਨ ਸੜਕਾਂ ਕੰਢੇ ਕੰਮ ਕਰਦੇ ਅਤੇ ਹੋਰ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੈਨੇਟਾਈਜ਼ਰ ਤੇ ਮਾਸਕ ਵੀ ਵੰਡ ਰਹੇ ਹਨ। ਉਨ੍ਹਾਂ ਦੋਹਾਂ ਨਾਲ ਮਾਸਕ ਤੇ ਸੈਨੀਟਾਈਜ਼ਰ ਲੈ ਕੇ ਸਮਾਜ ਸੇਵੀ ਅਜੇ ਸਰਕਾਰ ਮੋਟਰਸਾਈਕਲ ’ਤੇ ਉਨ੍ਹਾਂ ਦੇ ਨਾਲ-ਨਾਲ ਚੱਲ ਰਹੇ ਹਨ। ਉਹ ਸ੍ਰੀ ਮੁਕਤਸਰ ਸਾਹਿਬ ਤੋਂ ਫਹੀਦਕੋਟ, ਫਿਰੋਜਪੁਰ, ਤਰਨਤਾਰਨ, ਅਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ, ਮੋਹਾਲੀ, ਫਤਿਹਗੜ ਸਾਹਿਬ, ਪਟਿਆਲਾ ਤੋਂ ਸੰਗਰੂਰ ਦੇ ਰਸਤੇ ਬਰਨਾਲਾ ਪਹੁੰਚੇ ਹਨ।
ਸਮਨਦੀਪ ਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਿਸ਼ਨ ਤੇ ਨਿੱਕਲਣ ਤੋਂ ਪਹਿਲਾਂ ਆਪਣੇ ਪਰਿਵਾਰਾਂ ਦੀ ਮੱਦਦ ਨਾਲ ਰਾਤ ਨੂੰ ਡਿਊਟੀ ਖਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ’ਚ ਮਾਸਕ ਘਰ ’ਚ ਹੀ ਤਿਆਰ ਕੀਤੇ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਮਨੁੱਖਤਾ ’ਤੇ ਆਈ ਇਸ ਮੁਸ਼ਕਿਲ ਘੜੀ ’ਚ ਲੋਕਾਂ ਨੂੰ ਜਾਗਰੂਕ ਕਰਨ ਲਈ ਚੱਲੇ ਹਨ।
ਇਨ੍ਹਾਂ ਦੋਹਾਂ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੇਰਣਾ ਸ੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਐਚ ਸ੍ਰੀ ਹੇਮੰਤ ਕੁਮਾਰ ਸ਼ਰਮਾਂ ਤੋਂ ਮਿਲੀ ਹੈ। ਉਨਾਂ ਦੱਸਿਆ ਕਿ ਮਿਸ਼ਨ ਫਤਿਹ ’ਤੇ ਰਵਾਨਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਰਾਜਬਚਨ ਸਿੰਘ ਸੰਧੂ ਨੇ ਹਰੀ ਝੰਡੀ ਦਿਖਾ ਕੇ ਭੇਜਿਆ ਸੀ। ਉਨਾਂ ਦੱਸਿਆ ਕਿ ਹਜਾਰਾਂ ਦੀ ਗਿਣਤੀ ਚ, ਮਾਸਕ ਤੇ ਸੈਨੇਟਾਈਜਰ ਦਾ ਪ੍ਰਬੰਧ ਵੀ ਡੀਐਸਪੀ ਸ੍ਰੀ ਹੇਮੰਤ ਕੁਮਾਰ ਨੇ ਹੀ ਕਰਵਾਇਆ ਹੈ। ਦੋਵਾਂ ਕੋਰੋਨਾ ਯੋਧਿਆਂ ਨੇ ਫਖਰ ਨਾਲ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਪੰਜਾਬ ਪੁਲਿਸ ਦੇ ਜਵਾਨ ਹਨ ਤੇ ਨਾਲ ਹੀ ਸਮਾਜ ਸੇਵਾ ਦੀ ਲਗਨ ਵੀ ਉਨਾਂ ਨੂੰ ਪਰਿਵਾਰਿਕ ਵਿਰਾਸਤ ਚੋਂ ਮਿਲੀ ਹੈ।