Two real brothers die : ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਬਟਾਲਾ ਵਿੱਚ ਇੱਕ ਘਰ ਵਿੱਚ ਇਸ ਮਹਾਮਾਰੀ ਦੋਹਰੀ ਮਾਰ ਕੀਤਾ, ਜਿਥੇ ਦੋ ਸਕੇ ਭਰਾਵਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਦੱਸਣਯੋਗ ਹੈ ਇਕ ਭਰਾ ਦੀ ਅੱਜ ਹੋਈ ਮੌਤ ਅੱਜ ਤੇ ਦੂਸਰੇ ਦੀ 4 ਦਿਨ ਪਹਿਲਾਂ ਹੋਈ ਸੀ। ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਬਟਾਲਾ ਦੇ ਰਹਿਣ ਵਾਲੇ ਰਜਿੰਦਰ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਸ ਨੇ ਚਾਰ ਦਿਨ ਪਹਿਲਾਂ ਦਮ ਤੋੜ ਦਿੱਤਾ ਸੀ। ਉਸ ਤੋਂ ਬਾਅਦ ਲਖਵਿੰਦਰ ਸਿੰਘ ਦੇ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਉਸ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ, ਜਿਥੇ ਲਖਵਿੰਦਰ ਦੀ ਵੀ ਅੱਜ ਮੌਤ ਹੋ ਗਈ। ਇਕੋ ਘਰ ਵਿੱਚ ਲਗਾਤਾਰ ਦੋ ਮੌਤਾਂ ਹੋਣ ਕਾਰਨ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਅਚਾਨਕ ਦੋ ਮੌਤਾਂ ਨੇ ਪੂਰੇ ਪਰਿਵਾਰ ਨੂੰ ਝੰਜੋੜ ਦਿੱਤਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵੀ ਪੰਜਾਬ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸੋਮਵਾਰ ਨੂੰ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ 27 ਲੋਕਾਂ ਦੀਆਂ ਜਾਨਾਂ ਗਈਆਂ ਅਤੇ 1843 ਨਵੇਂ ਕੇਸ ਸਾਹਮਣੇ ਆਏ। ਪੰਜਾਬ ਵਿੱਚ ਇਸ ਮਹਾਂਮਾਰੀ ਕਾਰਨ ਹੁਣ ਤੱਕ 6099 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਸਮੇਂ ਰਾਜ ਵਿਚ ਕੋਰੋਨਾ ਦੇ 11942 ਸਰਗਰਮ ਮਾਮਲਿਆਂ ਵਿਚੋਂ 258 ਮਰੀਜ਼ ਆਕਸੀਜਨ ਸਪੋਰਟ ਅਤੇ 26 ਮਰੀਜ਼ ਵੈਂਟੀਲੇਟਰ ‘ਤੇ ਹਨ।