Two sisters take horrific : ਪਟਿਆਲਾ (ਸਨੌਰ)- ਅੱਜ ਦੇ ਸਮੇਂ ਵਿੱਚ ਬੱਚਿਆਂ ’ਚ ਗੁੱਸਾ ਇੰਨਾ ਕੁ ਵਧਦਾ ਜਾ ਰਿਹਾ ਹੈ ਕਿ ਆਪਣੀ ਪਸੰਦ ਦੀ ਚੀਜ਼ ਨਾ ਹੋਣ ’ਤੇ ਉਨ੍ਹਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਚੜ੍ਹ ਜਾਂਦਾ ਹੈ। ਪਰ ਪਟਿਆਲਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਦੋ ਸਕੀਆਂ ਭੈਣਾਂ ਨੇ ਆਪਣੀ ਪਸੰਦ ਦੀ ਸਬਜ਼ੀ ਨਾ ਬਣਨ ’ਤੇ ਆਪਣੀ ਜਾਨ ਹੀ ਦੇਣ ’ਤੇ ਆ ਗਈਆਂ ਅਤੇ ਸਲਫਾਸ ਨਿਗਲ ਲਿਆ, ਜਿਸ ਵਿੱਚ ਇੱਕ ਦੀ ਮੌਤ ਹੋ ਗਈ। ਇਹ ਘਟਨਾ ਪਿੰਡ ਧਰਮਕੋਟ ਵਿੱਚ ਐਤਵਾਰ ਸ਼ਾਮ ਵਾਪਰੀ। ਸੰਜਨਾ 11ਵੀਂ ਕਲਾਸ ਵਿੱਚ ਪੜ੍ਹਦੀ ਹੈ ਜਦਕਿ ਉਸ ਦੀ ਛੋਟੀ ਭੈਣ ਦਸਵੀਂ ਦੀ ਵਿਦਿਆਰਥਣ ਹੈ।
ਜਾਣਕਾਰੀ ਅਨੁਸਾਰ ਐਤਵਾਰ ਨੂੰ ਦੋਵੇਂ ਭੈਣਾਂ ਘਰ ਵਿੱਚ ਇਕੱਲੀਆਂ ਸਨ। ਮਾਪੇ ਕਿਸੇ ਕੰਮ ਕਰਕੇ ਘਰੋਂ ਬਾਹਰ ਗਏ ਹੋਏ ਸਨ। ਸ਼ਾਮ ਨੂੰ ਦੋਵੇਂ ਭੈਣਾਂ ਰਾਤ ਦੇ ਖਾਣੇ ਦੀ ਤਿਆਰੀ ਕਰਨ ਲੱਗੀਆਂ। ਇਸ ਦੌਰਾਨ ਦੋਵਾਂ ਵਿਚਕਾਰ ਸਬਜ਼ੀ ਬਣਾਉਣ ਨੂੰ ਲੈ ਕੇ ਬਹਿਸ ਹੋਈ। ਇਸ ਤੋਂ ਬਾਅਦ ਦੋਹਾਂ ਨੇ ਸਲਫਾਸ ਨਿਗਲ ਲਿਆ। ਇਸ ਤੋਂ ਬਾਅਦ ਦੋਵਾਂ ਨੇ ਖੂਬ ਹੰਗਾਮਾ ਕੀਤਾ। ਰੌਲਾ ਸੁਣ ਕੇ ਗੁਆਂਢੀ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਹਨ।
ਘਟਨਾ ਤੋਂ ਬਾਅਦ ਦੋਵਾਂ ਨੂੰ ਅਰਬਨ ਅਸਟੇਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿਚ ਛੋਟੀ ਭੈਣ ਨੇ ਦੱਸਿਆ ਕਿ ਦੋਵਾਂ ਦਾ ਮਨਪਸੰਦ ਸਬਜ਼ੀਆਂ ਬਣਾਉਣ ਬਾਰੇ ਝਗੜਾ ਹੋਇਆ ਸੀ। ਕੁਝ ਸਮੇਂ ਬਾਅਦ ਸੰਜਨਾ ਦੀ ਮੌਤ ਹੋ ਗਈ। ਛੋਟੀ ਭੈਣ ਵੀ ਆਈ.ਸੀ.ਯੂ. ਵਿਚ ਹੈ। ਉਸਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਥਾਣਾ ਸਨੌਰ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਭੈਣਾਂ ਨੇ ਗਲਤੀ ਨਾਲ ਸਲਫਾਸ ਖਾਧੀ ਹੈ। ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟ ਮਾਰਟਮ ਤੋਂ ਬਾਅਦ ਲਾਸ਼ ਨੂੰ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।