Two teenagers die after : ਮੰਗਲਵਾਰ ਦੇਰ ਰਾਤ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਅੱਲ੍ਹੜਾਂ ਦੀ ਮੌਤ ਹੋ ਗਈ ਹੈ। ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਦੂਸਰੇ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਹੋਰ ਅੱਲ੍ਹੜ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ।
ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਅਤੇ ਗੁਰਸਿਮਰਨ ਸਿੰਘ ਵਾਸੀ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਵਜੋਂ ਹੋਈ ਹੈ। ਦੋਵੇਂ 12ਵੀਂ ਵਿੱਚ ਪੜ੍ਹਦੇ ਸਨ। ਜ਼ਖਮੀਆਂ ਵਿਚ ਮਲਕੀਤ ਸਿੰਘ ਅਤੇ ਗੁਰਸੇਵਕ ਸਿੰਘ ਸ਼ਾਮਲ ਹਨ ਜੋ ਪਿੰਡ ਦਾ ਰਹਿਣ ਵਾਲਾ ਹੈ। ਪਿੰਡ ਰਾਏਪੁਰ ਚੌਬਦਾਰਾਂ ਵਿੱਚ ਮਲਕੀਤ ਸਿੰਘ ਦੇ ਰਿਸ਼ਤੇਦਾਰ ਨਿਰਭੈ ਸਿੰਘ ਦਾ ਪੁਰਾਣਾ ਮਕਾਨ ਸੀ। ਇਸ ਨੂੰ ਤੋੜ ਕੇ ਨਵਾਂ ਬਣਾਉਣਾ ਸੀ।
ਇਸ ਲਈ ਮਲਕੀਤ ਸਿੰਘ ਪਿੰਡ ਤੋਂ ਹੀ ਆਪਣੇ ਦੋਸਤਾਂ ਜਸ਼ਨਪ੍ਰੀਤ ਸਿੰਘ, ਗੁਰਸਿਮਰਨ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਨਾਲ ਲੈ ਕ ਮਕਾਨ ਤੋੜਨ ਚਲਾ ਗਿਆ। ਜਦੋਂ ਉਹ ਮਕਾਨ ਤੋਂ ਪੁਰਾਣੇ ਗਾਰਡਰ ਅਤੇ ਇੱਟਾਂ ਕੱਢ ਰਹ ਸਨ ਤਾਂ ਲੋਹੇ ਦਾ ਇੱਕ ਗਾਰਡਰ ਡਿੱਗ ਗਿਆ, ਜਿਸ ਨਾਲ ਮਕਾਨ ਡਿੱਗ ਗਿਆ ਅਤ ਮਲਬੇ ਹੇਠਾਂ ਚਾਰੋ ਦਬ ਗਏ। ਰੌਲੇ ਦੀ ਆਵਾਜ਼ ਸੁਣ ਕੇ ਲੋਕ ਦੌੜ ਆਏ। ਲੋਕਾਂ ਨ ਕਿਸੇ ਤਰ੍ਹਾਂ ਇਨ੍ਹਾਂ ਚਾਰਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਮਲਕੀਤ, ਗੁਰਸਿਮਰਨ ਅਤੇ ਗੁਰਸੇਵਕ ਨੂੰ ਸਿਵਲ ਹਸਪਤਾਲ ਅਮਲੋਹ ਲਿਜਾਇਆ ਗਿਆ, ਜਿੱਥੋਂ ਗੁਰਸਿਮਰਨ ਨੂੰ ਗੰਭੀਰ ਹਾਲਤ ਕਾਰਨ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਉਥੇ ਬੁੱਧਵਾਰ ਸਵੇਰੇ ਇਲਾਜ ਦੌਰਾਨ ਗੁਰਸਿਮਰਨ ਦੀ ਵੀ ਮੌਤ ਹੋ ਗਈ। ਮਲਕੀਤ ਸਿੰਘ ਅਤੇ ਗੁਰਸੇਵਕ ਸਿੰਘ ਸਿਵਲ ਹਸਪਤਾਲ ਅਮਲੋਹ ਦੇ ਹਸਪਤਾਲ ਵਿੱਚ ਦਾਖਲ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਮਲਬੇ ਵਿੱਚ ਡਿੱਗਣ ਕਾਰਨ ਹੋਇਆ ਹੈ। ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।