ਬੀਤੀ ਦੇਰ ਰਾਤ ਲਗਭਗ 10 ਵਜੇ ਨਾਭਾ-ਪਟਿਆਲਾ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ਵਿਚ 2 ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਤੇ ਇਸ ਵਿਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਉਨ੍ਹਾਂ ਦੇ ਪਰਖੱਚੇ ਉਡ ਗਏ।
ਹਾਦਸੇ ਵਿਚ 3 ਲੋਕਾਂ ਦੀ ਮੌਤ ਦੀ ਖਬਰ ਹੈ। ਪਤੀ-ਪਤਨੀ ਸਣੇ ਨੌਜਵਾਨ ਦੀ ਹਾਦਸੇ ਵਿਚ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪਤੀ-ਪਤਨੀ ਪ੍ਰਵੀਣ ਮਿੱਤਲ (ਗੋਗੀ) ਆਪਣੀ ਪਤਨੀ ਨੇਹਾ ਮਿੱਤਲ ਨਾਲ ਪਟਿਆਲਾ ਤੋਂ ਨਾਭਾ ਵੱਲ ਨੂੰ ਆ ਰਹੇ ਸਨ ਜਦਕਿ ਨੌਜਵਾਨ ਅਮਨਜੋਤ ਸਿੰਘ ਓਡੀ ਗੱਡੀ ਵਿਚ ਸਵਾਰ ਸੀ। ਦੋਵਾਂ ਦੀਆਂ ਗੱਡੀਆਂ ਆਹਮੋ-ਸਾਹਮਣੇ ਟਕਰਾ ਗਈਆਂ ਤੇ ਇਸ ਮਗਰੋਂ ਦੋਵੇਂ ਗੱਡੀਆਂ ਦੀ ਟੱਕਰ ਦਰੱਖਤ ਨਾਲ ਵੀ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ 3 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੁਲਿਸ ਸੈਂਪਲ ‘ਚ ਵਿ.ਸ.ਫੋਟ.ਕ ਦੇ ਸੈਂਪਲ ਲੈਂਦਿਆਂ ਵੱਡਾ ਧ.ਮਾ/ਕਾ, 9 ਦੀ ਮੌ/ਤ, 29 ਜ਼.ਖ.ਮੀ
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਤੇ ਅਸੀਂ ਫਿਰ ਮੌਕੇ ‘ਤੇ ਪਹੁੰਚੇ ਤੇ ਉਥੇ ਜਾ ਕੇ ਜਦੋਂ ਉਨ੍ਹਾਂ ਨੂੰ ਪ੍ਰਵੀਨ ਤੇ ਨੇਹਾ ਮਿੱਤਲ ਦੀ ਮੌਤ ਦੀ ਖਬਰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਹਾਲਾਂਕਿ ਇਸ ਬਾਬਤ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























