ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 12.04.2025 ਨੂੰ ਬਲਤੇਜ ਸਿੰਘ ਵਾਸੀ ਮਾਲੇਰਕੋਟਲਾ ਨੂੰ ਵਿਦੇਸੀ ਵ੍ਹਟਸਐੱਪ ਨੰਬਰ ਤੋਂ ਕਾਲ ਰਿਸੀਵ ਹੋਈ ਕਿ ਮੈਂ ਦਵਿੰਦਰ ਬੰਬੀਹਾ ਗੈਗਸਟਰ ਗਰੁੱਪ ਦਾ ਮੈਂਬਰ ਬੋਲ ਰਿਹਾ ਹਾਂ, ਉਸ ਨੂੰ ਬਲਤੇਜ ਸਿੰਘ ਦੀ ਸਾਰੀ ਪ੍ਰਾਪਰਟੀ ਅਤੇ ਪੈਸੇ ਦੇ ਲੈਣ ਦੇਣ ਬਾਰੇ ਪਤਾ ਹੈ ਅਤੇ ਬਲਤੇਜ ਸਿੰਘ ਪਾਸੋਂ ਪੰਜ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਬਲਤੇਜ ਸਿੰਘ ਉਕਤ ਨੇ ਪੁਲਿਸ ਪਾਸ ਇਸ ਸਬੰਧੀ ਇਤਲਾਹ ਦਿੱਤੀ ਅਤੇ ਜਿਸ ਦੀ ਇਤਲਾਹ ਪਰ ਸਿਟੀ ਥਾਣਾ ਮਾਲੇਰਕੋਟਲਾ ਪਰਚਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋਂ ਜਾਰੀ ਦਿਸਾ ਨਿਰਦੇਸਾਂ ਅਨੁਸਾਰ ਸ੍ਰੀ ਸੱਤਪਾਲ ਸਰਮਾ ਪੀ.ਪੀ.ਐੱਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਮਾਲੇਰਕੋਟਲਾ ਦੀ ਅਗਵਾਈ ਹੇਠ ਸ੍ਰੀ ਸਤੀਸ ਕੁਮਾਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਮਾਲੇਰਕੋਟਲਾ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ, ਇੰਸਪੈਕਟਰ ਮਨਜੋਤ ਸਿੰਘ ਮੁੱਖ ਅਫਸਰ ਥਾਣਾ ਸਾਇਬਰ ਕਰਾਇਮ ਮਾਲੇਰਕੋਟਲਾ ਦੀ ਸਪੈਸਲ ਪੁਲਿਸ ਟੀਮ ਗਠਿਤ ਕਰਕੇ ਦੋਸੀਆਨ ਨੂੰ ਟਰੇਸ ਕਰਨ ਲਈ ਟੈਕਨੀਕਲ ਤੌਰ ਪਰ ਆਪਰੇਸਨ ਚਲਾਇਆ ਗਿਆ। ਸਪੈਸ਼ਲ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਿਤੀ 19.04.2025 ਨੂੰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਾਕਮ ਸਿੰਘ ਵਾਸੀ ਬੁਆਣੀ ਥਾਣਾ ਦੋਰਾਹਾ ਅਤੇ ਲਵਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਲੱਛਮਣ ਸਿੰਘ ਵਾਸੀ ਪਿੰਡ ਬੁਟਾਹਰੀ ਥਾਣਾ ਡੇਹਲੋ, ਮੁਦਈ ਬਲਤੇਜ ਸਿੰਘ ਪਾਸੋਂ ਫਿਰੌਤੀ ਦੀ ਰਕਮ ਹਾਸਲ ਕਰਨ ਲਈ ਆਏ ਤਾਂ ਸਪੈਸ਼ਲ ਪੁਲਿਸ ਟੀਮ ਵੱਲੋਂ ਮੁਸਤੈਦੀ ਨਾਲ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ, ਜਿੰਨਾਂ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ, ਜਿੰਨਾਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਸ ਵਾਰਦਾਤ ਨੂੰ ਜਸਜੀਤ ਸਿੰਘ ਉਰਫ ਜੱਸੂ ਵੱਲੋਂ ਬਾਹਰਲੇ ਦੇਸ ਕਨੈਡਾ ਵਿੱਚ ਬੈਠ ਕੇ ਕਾਲ ਕਰਕੇ ਆਪਣੀ ਮਾਤਾ ਗੁਰਪ੍ਰੀਤ ਕੌਰ ਨਾਲ ਮਿਲ ਕੇ ਫਿਰੌਤੀ ਮੰਗਣ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ, ਜਿਸ ਕਰਕੇ ਜਸਜੀਤ ਸਿੰਘ ਉਰਫ ਜੱਸੂ ਅਤੇ ਗੁਰਪ੍ਰੀਤ ਕੌਰ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ, ਜਿੰਨਾ ਦੀ ਗ੍ਰਿਫਤਾਰੀ ਬਾਕੀ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।
ਇਹ ਵੀ ਪੜ੍ਹੋ : ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਕਲਾਂ ‘ਚ ਦੋ ਧਿਰਾਂ ਚ ਹੋਈ ਝ.ੜਪ, ਦੋਹਾਂ ਧਿਰਾਂ ਦੇ 2 ਲੋਕ ਜ਼ਖਮੀ
ਦੋਸ਼ੀਆਂ ਦੇ ਨਾਮ: ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਾਕਮ ਸਿੰਘ ਵਾਸੀ ਬੁਆਣੀ ਥਾਣਾ ਦੋਰਾਹਾ ਪੁਲਿਸ ਜਿਲ੍ਹਾ ਖੰਨਾ, ਲਵਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਲੱਛਮਣ ਸਿੰਘ ਵਾਸੀ ਪਿੰਡ ਬੁਟਾਹਰੀ ਥਾਣਾ ਡੇਹਲੋ। ਉਨ੍ਹਾਂ ਕੋਲੋਂ 02 ਮੋਬਾਇਲ ਫੋਨ ਅਤੇ ਮੋਟਰਸਾਇਕਲ ਮਾਰਕਾ ਪਲੈਟੀਨਾ ਬਰਾਮਦ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























