ਰੂਸ ਤੇ ਯੂਕਰਨ ਵਿੱਚ ਚੱਲ ਰਹੀ ਜੰਗ ਵਿਚਾਲੇ ਭਾਰਤ ਨੇ ਖਾਰਕੀਵ ਵਿੱਚ ਫਸੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਮੁਸ਼ਕਲਾਂ ਵਿੱਚ ਫਸੇ ਸਾਰੇ ਲੋਕ ਉਥੇ ਆਪਣੇ ਨਾਲ ਟਾਰਚ, ਪੈਸਾ ਤੇ ਪਾਣੀ ਦੀ ਵਿਵਸਥਾ ਰਖੋ।
ਐਡਵਾਇਜ਼ਰੀ ਵਿੱਚ ਦੱਸਿਆ ਗਿਆ ਹੈ ਕਿ ਯੂਕਰੇਨ ਵਿੱਚ ਫੇਸ ਸਾਰੇ ਲੋਕ ਆਪਣੇ ਹੱਥ ਵਿੱਚ ਚੌਵੀਂ ਘੰਟੇ ਜ਼ਰੂਰੀ ਚੀਜ਼ਾਂ ਦੀ ਇੱਕ ਛੋਟੀ ਕਿਟ ਤਿਆਰ ਰਖੋ।
ਇਸ ਤੋਂ ਇਲਾਵਾ ਐਡਵਾਇਜ਼ਰੀ ਵਿੱਚ ਹਵਾਈ ਹਮਲੇ, ਜਹਾਜ਼ ਜਾਂ ਫਿਰ ਡਰੋਨ ਹਮਲੇ, ਮਿਜ਼ਾਇਲ ਹਮਲੇ, ਆਰਟਿਲਰੀ ਸ਼ੇਲਿੰਗ, ਛੋਟੇ ਹਥਿਆਰ/ਗੋਲਾਬਾਰੀ, ਗ੍ਰੇਨੇਡ ਵਿਸਫੋਟ, ਬੰਬ ਆਦਿ ਦੀ ਚਿਤਵਾਨੀ ਵੀ ਦਿੱਤੀ ਗਈ ਹੈ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਵਿੱਚ ਮਲਬੇ ਡਿੱਗ ਸਕਦੇ ਹਨ, ਇੰਟਰਨੈਟ ਜੈਮਿੰਗ, ਬਿਜਲੀ/ ਭੋਜਨ/ ਪਾਣੀ ਦੀ ਕਮੀ ਹੋ ਸਕਦੀ ਹੈ। ਤਾਪਮਾਨ ਹੋਰ ਵੀ ਡਿੱਗ ਸਕਦਾ ਹੈ। ਘਬਰਾਹਟ ਵਰਗੇ ਹਾਲਾਤ ਹੋ ਸਕੇਦ ਹਨ। ਮੈਡੀਕਲ ਸਹਾਇਤਾ ਦੀ ਕਮੀ ਤੇ ਟਰਾਂਸਪੋਰਟ ਦੀ ਕਮੀ ਤੋਂ ਇਲਾਵਾ ਹਥਿਆਰਬੰਦ ਲੜਾਕਿਆਂ ਜਾਂ ਫੌਜੀ ਕਰਮਚਾਰੀਆਂ ਦੇ ਨਾਲ ਆਹਮੋ-ਸਾਹਮਣੀ ਸਥਿਤੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਯੂਕਰੇਨ ਸੰਕਟ ਵਿਚਾਲੇ ਹਵਾਬਾਜ਼ੀ ਮੰਤਰਾਲਾ ਦਾ ਕਹਿਣਾ ਹੈ ਕਿ ਲਗਭਗ 3,500 ਭਾਰਤੀਾਂ ਨਾਲ 17 ਉਡਾਨਾਂ ਸ਼ੁੱਕਰਵਾਰ ਨੂੰ ਭਾਰਤ ਆਉਣ ਦੀ ਉਮੀਦ ਹੈ। ਅਗਲੇ 2 ਦਿਨਾਂ ਵਿੱਚ 7,400 ਤੋਂ ਵੱਧ ਲੋਕਾਂ ਨੂੰ ਵਿਸ਼ੇਸ਼ ਉਡਾਨਾਂ ਰਾਹੀਂ ਭਾਰਤ ਵਾਪਿਸ ਲਿਆਇਆ ਜਾਵੇਗਾ।
ਅਰਿੰਦਮ ਬਾਗਚੀ ਨੇ ਕਿਹਾ ਕਿ ਇੱਕ ਐਡਵਾਇਜ਼ਰੀ ਜਾਰੀ ਕੀਤੇ ਜਾਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਖਾਰਕੀਵ ਛੱਡ ਚੁੱਕੇ ਹਨ। ਯੂਕਰੇਨ ਦੀਆਂ ਪੱਛਮੀ ਸਰਹੱਦਾਂ ਨੂੰ ਪਾਰ ਕਰਨ ਦੀ ਉਡੀਕ ਕਰ ਰਹੇ ਭਾਰਤੀਆਂ ਦੀ ਗਿਣਤੀ ਹੁਣ ਘੱਟ ਹੋ ਗਈ ਹੈ।