Unclaimed bodies were : ਕੋਵਿਡ-19 ਸੰਕਟ ਦੌਰਾਨ ਪੰਜਾਬ ਪੁਲਿਸ ਦਾ ਇਕ ਬਹੁਤ ਹੀ ਹਾਂਪੱਖੀ ਪਹਿਲੂ ਵੀ ਨਜ਼ਰ ਆਇਆ, ਜਿਥੇ ਪੁਲਿਸ ਆਪਣੀ ਡਿਊਟੀ ਤੋਂ ਹੱਟ ਕੇ ਕਦੇ ਲੋਕਾਂ ਦੀਆਂ ਖੁਸ਼ੀਆਂ ’ਚ ਸ਼ਾਮਲ ਹੋਈ ਤਾਂ ਕਦੇ ਮੁਸੀਬਤ ’ਚ ਫਸੇ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ। ਅੱਜ ਜਦੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਪਣੇ ਪਰਿਵਾਰਕ ਮੈਂਬਰਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ, ਉਥੇ ਪੰਜਾਬ ਪੁਲਿਸ ਅੰਮ੍ਰਿਤਸਰ ਵਿਚ ਆਪਣਾ ਮਨੁੱਖਤਾ ਦਾ ਫਰਜ਼ ਨਿਭਾਉਂਦਿਆਂ ਤਿੰਨ ਏ.ਐਸ.ਆਈ ਰੈਂਕ ਦੇ ਅਫਸਰਾਂ ਨੇ ਇੱਕ ਲਾਵਾਰਿਸ ਲਾਸ਼ ਦਾ ਖੁਦ ਅੰਤਿਮ ਸੰਸਕਾਰ ਕਰਵਾਇਆ, ਜੋਕਿ ਸਮਾਜ ਲਈ ਕਿਸੇ ਦੀ ਮਦਦ ਲਈ ਅੱਗੇ ਆਉਣ ਦਾ ਇਕ ਚੰਗਾ ਸੁਨੇਹਾ ਹੈ।
ਦੱਸਣਯੋਗ ਹੈ ਕਿ ਬੀਤੇ ਬੁੱਧਵਾਰ ਅੰਮ੍ਰਿਤਸਰ ਦੇ ਸਿਵਲ ਲਾਈਨ ਇਲਾਕੇ ਵਿੱਚ ਇੱਕ ਲਾਵਾਰਿਸ ਲਾਸ਼ ਮਿਲੀ ਸੀ। ਇਸ ਨੂੰ ਸ਼ਨਾਖਤ ਲਈ 72 ਘੰਟੇ ਮੌਰਚਰੀ ਵਿੱਚ ਰਖਵਾਇਆ ਗਿਆ ਸੀ। ਜਦੋਂ ਇਸ ਲਾਸ਼ ਦੇ ਕਿਸੇ ਵੀ ਵਾਰਿਸ ਬਾਰੇ ਪਤਾ ਨਹੀਂ ਲੱਗਾ ਤਾਂ ਉਸ ਸਮੇਂ ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮ ਅੱਗੇ ਆਏ ਤੇ ਉਨ੍ਹਾਂ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਖੁਦ ਆਪਣੇ ਮੋਢਿਆਂ ਉਤੇ ਲਾਸ਼ ਚੁੱਕ ਕੇ ਦੁਰਗਿਆਨਾਂ ਮੰਦਿਰ ਸ਼ਮਸ਼ਾਨਘਾਟ ਪਹੁੰਚ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ
ਇਥੇ ਇਹ ਵੀ ਦੱਸਣਯੋਗ ਹੈ ਕਿ ਅੰਤਿਮ ਇਸ ਦੇ ਨਾਲ ਹੀ ਸੰਸਕਾਰ ਲਈ ਜਿੰਨਾ ਵੀ ਖਰਚਾ ਆਇਆ, ਉਹ ਇਨ੍ਹਾਂ ਤਿੰਨਾਂ ਏ.ਐਸ.ਆਈਜ਼ ਨੇ ਖੁਦ ਮਿਲ ਕੇ ਕੀਤਾ। ਏ.ਐਸ.ਆਈ ਲਖਵਿੰਦਰ ਸਿੰਘ, ਬਲਵੀਰ ਕੁਮਾਰ ਅਤੇ ਗੁਰਚਰਨ ਸਿੰਘ ਅੰਮ੍ਰਿਤਸਰ ਦੀ ਲੌਰੈਂਸ ਰੋਡ ਪੁਲਿਸ ਚੌਂਕੀ ਵਿੱਚ ਤਾਇਨਾਤ ਹਨ। ਲਖਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਪੁਲਿਸ ਮੁਲਾਜ਼ਮ ਹਨ ਪਰ ਸਭ ਤੋਂ ਪਹਿਲਾਂ ਉਹ ਇੱਕ ਇਨਸਾਨ ਹਨ ਅਤੇ ਇਨਸਾਨੀਅਤ ਦਾ ਫਰਜ਼ ਨਿਭਾਉਣ ਦੇ ਨਾਤੇ ਹੀ ਅਸੀਂ ਤਿੰਨਾਂ ਦੋਸਤਾਂ ਨੇ ਇਸ ਲਾਵਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਵਾਉਣ ਦਾ ਫੈਸਲਾ ਕੀਤਾ।