BSF ਦੇ ਜਵਾਨ ਨਾਲ ਵੱਡਾ ਹਾਦਸਾ ਵਾਪਰਿਆ ਹੈ। ਦਿੱਲੀ ਜਾ ਰਹੀ ਸਵਿਫਟ ਕਾਰ ਦਾ ਟਾਇਰ ਫਟਣ ਦੇ ਨਾਲ ਕਾਰ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਡਿੱਗ ਗਈ। ਕਾਰ ਵਿਚ ਸਵਾਰ ਜਵਾਨ ਦੇ ਸੱਟਾਂ ਲੱਗੀਆਂ ਹਨ ਜਦੋਂ ਕਿ ਪਤਨੀ ਦਾ ਬਚਾਅ ਰਿਹਾ।
ਸੜਕ ਸੁਰੱਖਿਆ ਫੋਰਸ ਨੇ ਦੱਸਿਆ ਕਿ ਗੱਡੀ ਨੂੰ ਬਜਰੰਗ ਸਹਾਏ ਚਲਾ ਰਹੇ ਸਨ ਤੇ ਨਾਲ ਉਨ੍ਹਾਂ ਦੀ ਪਤਨੀ ਵੀ ਸਵਾਰ ਸੀ। ਬਜਰੰਗ ਸਹਾਏ ਗੁਰਦਾਸਪੁਰ BSF ਬਟਾਲੀਅਨ ਵਿਚ ਤਾਇਨਾਤ ਹਨ ਜੋ ਕਿ ਦਿੱਲੀ ਜਾ ਰਹੇ ਸਨ ਕਿ ਰਸਤੇ ਵਿਚ ਗੁਰਾਇਆ ਪੁਲ ਉਪਰ ਜਦੋਂ ਚੜ੍ਹਨ ਲੱਗੇ ਤਾਂ ਕਾਰ ਦਾ ਟਾਇਰ ਫਟ ਗਿਆ ਤਾਂ ਗੱਡੀ ਪੁਲ ਦੀ ਰੇਲਿੰਗ ਤੋੜ ਕੇ ਪੁਲ ਤੋਂ ਹੇਠਾਂ ਡਿੱਗ ਗਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਸਰਬਜੀਤ ਕੌਰ ਖ਼ਿਲਾਫ਼ ਵਿਰੋਧ ਹੋਇਆ ਸ਼ੁਰੂ, ਵਾਪਸ ਭਾਰਤ ਭੇਜਣ ਦੀ ਉੱਠੀ ਮੰਗ
ਪਰ ਚੰਗੀ ਗੱਲ ਇਹ ਰਹੀ ਕਿ ਬਜਰੰਗ ਰਾਏ ਦੀ ਕਾਰ ਪਿੱਛੇ ਗੁਰਾਇਆ ਦੇ ਹੀ ਭਾਈ ਮਤੀ ਦਾਸ ਸਕੂਲ ਆਫ ਨਰਸਿੰਗ ਦੇ ਪ੍ਰਿੰਸੀਪਲ ਆਪਣੇ ਡਰਾਈਵਰ ਨਾਲ ਜਾ ਰਹੇ ਸਨ ਉਨ੍ਹਾਂ ਨੇ ਜ਼ਖਮੀ ਨੂੰ ਫੌਰੀ ਤੌਰ ‘ਤੇ ਆਪਣੀ ਗੱਡੀ ਵਿਚ ਪਾ ਕੇ ਫਸਟ ਏਡ ਦਿੰਦੇ ਹੋਏ ਗੁਰਾਇਆ ਤੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿਸ ਨਾਲ ਉਨ੍ਹਾਂ ਨੂੰ ਮਦਦ ਮਿਲੀ। ਹਾਦਸੇ ਦੇ ਬਾਅਦ ਗੁਰਾਇਆ ਪੁਲਿਸ ਮੌਕੇ ਉਤੇ ਪਹੁੰਚ ਗਈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
























