ਬੀਤੀ ਰਾਤ ਜਗਰਾਓਂ ਦੇ ਰੇਲਵੇ ਪੁਲ ‘ਤੇ ਵੱਡਾ ਸੜਕੀ ਹਾਦਸਾ ਵਾਪਰਿਆ ਹੈ। ਜਿਸ ਵਿਚ ਇਕ ਓਵਰਲੋਡਿਡ ਟਰਾਲਾ ਸਾਹਮਣੇ ਤੋਂ ਆ ਰਹੇ ਗੱਡੀਆਂ ਵਿਚ ਵੱਜਿਆ। ਬੇਕਾਬੂ ਟਰਾਲੇ ਨੇ ਇਕ ਸਕੂਟੀ ਸਵਾਰ ਮਹਿਲਾ ਤੇ ਉਸ ਦੇ ਪੁੱਤ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। ਹਾਦਸੇ ਵਿਚ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਮੁੰਡਾ ਜਖਮੀ ਹੋ ਗਿਆ। ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰੀਨਾ ਰਾਣੀ ਵਜੋਂ ਹੋਈ ਹੈ। ਉਹ ਪ੍ਰਾਈਵੇਟ ਸਕੂਲ ਵਿਚ ਟੀਚਰ ਵਜੋਂ ਕੰਮ ਕਰਦੀ ਸੀ। ਹਾਦਸੇ ਸਮੇਂ ਉਹ ਆਪਣੇ ਰਿਸ਼ਤੇਦਾਰ ਰਾਣਾ ਸਵੀਟ ਸ਼ਾਪ ਵਾਲਿਆਂ ਦੇ ਘਰ ਤੋਂ ਵਾਪਸ ਮੁੰਡੇ ਦੇ ਨਾਲ ਘਰ ਪਰਤ ਰਹੀ ਸੀ। ਪੁਲ ‘ਤੇ ਸਵਿਫਟ ਤੇ ਬਲੈਰੋ ਕਾਰ ਦੀ ਟੱਕਰ ਪਹਿਲਾਂ ਤੋਂ ਹੋਈ ਸੀ ਜਿਸ ਕਾਰਨ ਉਥੇ ਜਾਮ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ : ਅਦਾਕਾਰ ਧਰਮਿੰਦਰ ਦਿਓਲ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ, ਹਸਪਤਾਲ ਤੋਂ ਮਿਲੀ ਛੁੱਟੀ
ਇਸੇ ਦੌਰਾਨ ਇਕ ਓਵਰਲੋਡਿਡ ਟਰਾਲਾ ਤੇਜ਼ ਰਫਤਾਰ ਨਾਲ ਆਇਆ। ਬੇਕਾਬੂ ਟਰਾਲੇ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਤੇ ਫਿਰ ਐਕਟਿਵਾ ‘ਤੇ ਸਵਾਰ ਰੀਨਾ ਨੂੰ ਦਰੜ ਦਿੱਤਾ। ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਜਗਰਾਓਂ ਰੇਲਵੇ ਪੁਲ ‘ਤੇ ਲਗਾਤਾਰ ਹਾਦਸੇ ਹੋ ਰਹੇ ਹਨ ਪਰ ਟ੍ਰੈਫਿਕ ਤੇ ਸੁਰੱਖਿਆ ਦੇ ਸਹੀ ਇੰਤਜ਼ਾਮ ਨਾ ਹੋਣ ਕਰਕੇ ਕਿਸੇ ਨਾ ਕਿਸੇ ਦੀ ਜਾਨ ਖਤਰੇ ਵਿਚ ਪੈ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























