ਕੇਂਦਰੀ ਰੱਖਿਆ ਮੰਤਰੀ ਫੌਜੀਆਂ ਨਾਲ ਹੋਲੀ ਮਨਾਉਣ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲੇਹ ਪਹੁੰਚੇ। ਲੇਹ ਹਵਾਈ ਅੱਡੇ ‘ਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ ਬੀਡੀ ਮਿਸ਼ਰਾ ਅਤੇ ਪ੍ਰਸ਼ਾਸਨ ਅਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਰੱਖਿਆ ਮੰਤਰੀ ਦਾ ਸਵਾਗਤ ਕੀਤਾ। ਰਾਜਨਾਥ ਸਿੰਘ ਦੇ ਨਾਲ ਸੈਨਾ ਮੁਖੀ ਮਨੋਜ ਪਾਂਡੇ ਵੀ ਪਹੁੰਚੇ ਹਨ। ਰੱਖਿਆ ਮੰਤਰੀ ਨੇ ਲੇਹ ਦੇ ‘ਹਾਲ ਆਫ ਫੇਮ’ ਵਿਖੇ ਦੇਸ਼ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।
ਰੱਖਿਆ ਮੰਤਰੀ ਨੇ ਬਾਰਡਰ ‘ਤੇ ਸੈਨਿਕਾਂ ਨਾਲ ਹੋਲੀ ਮਨਾਈ। ਉਨ੍ਹਾਂ ਨੂੰ ਗੁਲਾਲ ਲਗਾਇਆ ਅਤੇ ਮਠਿਆਈਆਂ ਵੀ ਖੁਆਈਆਂ। ਦੇਸ਼ ਦੇ ਨਾਗਰਿਕ ਆਪਣੇ ਘਰਾਂ ਵਿੱਚ ਸੁਰੱਖਿਅਤ ਢੰਗ ਨਾਲ ਹੋਲੀ ਮਨਾ ਸਕਣ ਇਸ ਲਈ ਦੇਸ਼ ਦੀ ਰੱਖਿਆ ਲਈ ਸਰਹੱਦਾਂ ‘ਤੇ ਬਹਾਦਰ ਜਵਾਨ ਤਾਇਨਾਤ ਹਨ। ਅਜਿਹੇ ‘ਚ ਰੱਖਿਆ ਮੰਤਰੀ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਇੱਥੇ ਪੁੱਜੇ। ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਜਵਾਨਾਂ ਨੇ ਗੁਲਾਲ ਉਡਾਇਆ ਅਤੇ ਇੱਕ ਦੂਜੇ ਨੂੰ ਮਠਿਆਈਆਂ ਵੀ ਖਿਲਾਈਆਂ।
ਇਹ ਵੀ ਪੜ੍ਹੋ : ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲਾ: ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ CM ਮਾਨ, ਦਿੱਤਾ ਵੱਡਾ ਬਿਆਨ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਵਿਖੇ ਸੈਨਿਕਾਂ ਨਾਲ ਹੋਲੀ ਮਨਾਉਣ ਵਾਲੇ ਸਨ। ਪਰ ਮੌਸਮ ਵਿੱਚ ਬਦਲਾਅ ਕਾਰਨ ਉਨ੍ਹਾਂ ਨੂੰ ਆਪਣਾ ਸਿਆਚਿਨ ਦੌਰਾ ਬਦਲਣਾ ਪਿਆ। ਦੱਸ ਦਈਏ ਕਿ ਕਾਰਾਕੋਰਮ ਰੇਂਜ ‘ਚ ਕਰੀਬ 20 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਸਿਆਚਿਨ ਗਲੇਸ਼ੀਅਰ ਨੂੰ ਦੁਨੀਆ ਦੇ ਸਭ ਤੋਂ ਉੱਚੇ ਫੌਜੀ ਖੇਤਰ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਫੌਜੀਆਂ ਨੂੰ ਠੰਢ ਅਤੇ ਤੇਜ਼ ਹਵਾਵਾਂ ਨਾਲ ਜੂਝਣਾ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: