Union Minister admits farmers agitation : ਜਲੰਧਰ : ਪੰਜਾਬ ਵਿੱਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਦੁਆਬਾ ਖੇਤਰ ਵਿੱਚ ਭਾਜਪਾ ਦੇ ਪ੍ਰਦਰਸ਼ਨ ਨੂੰ ਪ੍ਰਭਾਵਤ ਕੀਤਾ ਹੈ। ਭਾਜਪਾ ਨੇ ਕਪੂਰਥਲਾ ਦੇ ਇਕ ਵੀ ਵਾਰਡ ਵਿਚ ਸੀਟ ਹਾਸਲ ਕਰਨ ਵਿੱਚ ਅਸਫਲ ਰਹੀ, ਉਥੇ ਹੀ ਨਵਾਂ ਸ਼ਹਿਰ (ਬੰਗਾ ਨਗਰ ਕੌਂਸਲ) ਅਤੇ ਜਲੰਧਰ (ਨੂਰਮਹਿਲ) ਵਿੱਚ ਸਿਰਫ ਇਕ-ਇਕ ਵਾਰਡ ’ਤੇ ਜਿੱਤ ਹਾਸਲ ਕੀਤੀ ਹੈ, ਜਦੋਂਕਿ ਹੁਸ਼ਿਆਰਪੁਰ ਵਿਚ ਤਿੰਨ ਮੁਕੇਰੀਆਂ ਵਿਖੇ ਅਤੇ ਚਾਰ ਹੁਸ਼ਿਆਰਪੁਰ ਐਮ ਸੀ ਕੁਲ ਸੱਤ ਵਾਰਡ ਜਿੱਤੇ ਹਨ।
ਕੇਂਦਰੀ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਨੇ ਮੰਨਿਆ ਹੈ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਹੀ ਨਗਰ ਕੌਂਸਲ ਚੋਣਾਂ ਦਾ ਅਸਰ ਪਿਆ ਹੈ। ਹੁਸ਼ਿਆਰਪੁਰ ਨਗਰ ਕੌਂਸਲ ਵਿਖੇ ਜਦੋਂ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਦੀ ਪਤਨੀ ਰਾਕੇਸ਼ ਸੂਦ ਵਾਰਡ ਨੰਬਰ 5 ਤੋਂ ਹਾਰ ਗਏ। ਕਪੂਰਥਲਾ ਵਿਖੇ ਜਿਥੇ ਭਾਜਪਾ ਖਾਤਾ ਖੋਲ੍ਹਣ ਵਿਚ ਅਸਫਲ ਰਹੀ, ਉਥੇ ਸਾਬਕਾ ਜ਼ਿਲ੍ਹਾ ਭਾਜਪਾ ਮੁਖੀ ਪੁਰਸ਼ੋਤਮ ਪਾਸੀ ਹਾਰ ਗਏ।
ਕਿਸਾਨਾਂ ਨੇ ਜਲੰਧਰ ਵਿੱਚ ਸਾਬਕਾ ਰਾਜ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵੱਖ-ਵੱਖ ਸੀਨੀਅਰ ਭਾਜਪਾ ਨੇਤਾਵਾਂ ਦੀਆਂ ਮੀਟਿੰਗਾਂ ਅਤੇ ਮੁਲਾਕਾਤਾਂ ਵਿੱਚ ਅੜਿੱਕਾ ਪਾਇਆ। ਸੂਦ ਨੂੰ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਜਿਸ ਦੌਰਾਨ ਉਸਦੇ ਘਰ ‘ਤੇ ਗੋਬਰ ਸੁੱਟਿਆ ਗਿਆ ਜਿਸ ਤੋਂ ਬਾਅਦ ਉਸਨੇ ਕਈ ਕਿਸਾਨਾਂ ਖਿਲਾਫ ਐਫਆਈਆਰ ਵੀ ਦਰਜ ਕਰਵਾਈ। ਸੂਦ ਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਸਥਾਨਕ ਹਲਕਿਆਂ ਦੀਆਂ ਚੋਣਾਂ ਵਿਚ ਕਿਸਾਨਾਂ ਅੰਦੋਲਨ ਵੱਡਾ ਕਾਰਨ ਹੈ। ਆਪ ਅਤੇ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀ ਹਮਾਇਤ ਕਰ ਰਿਹਾ ਸੀ। ਉਨ੍ਹਾਂ ਨੂੰ ਜਿੱਤ ਮਿਲੀ ਹੋਵੇਗੀ। ਪਾਰਟੀਆਂ ਨੇ ਕਿਸਾਨਾਂ ਨੂੰ ਰਾਜਨੀਤਿਕ ਫਾਇਦੇ ਲਈ ਵਰਤਿਆ ਸੀ। ਬੀਜੇਪੀ ਨੇ ਸਬਕ ਸਿੱਖਿਆ ਹੈ ਅਤੇ 2024 ਦੀਆਂ ਚੋਣਾਂ ਲਈ ਵਧੇਰੇ ਤਿਆਰੀ ਨਾਲ ਆਵੇਗਾ।